For the best experience, open
https://m.punjabitribuneonline.com
on your mobile browser.
Advertisement

ਛੇ ਕਿਲੋ ਹੈਰੋਇਨ ਤੇ ਡਰੱਗ ਮਨੀ ਸਣੇ ਮਾਸੀ-ਭਣੇਵਾਂ ਗ੍ਰਿਫ਼ਤਾਰ

07:27 AM Aug 09, 2024 IST
ਛੇ ਕਿਲੋ ਹੈਰੋਇਨ ਤੇ ਡਰੱਗ ਮਨੀ ਸਣੇ ਮਾਸੀ ਭਣੇਵਾਂ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 8 ਅਗਸਤ
ਫ਼ਿਰੋਜ਼ਪੁਰ ਪੁਲੀਸ ਨੇ ਲੰਘੀ ਰਾਤ ਇਨੋਵਾ ਸਵਾਰ ਇੱਕ ਨੌਜਵਾਨ ਤੇ ਮਹਿਲਾ ਨੂੰ 6.65 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਇਨੋਵਾ ’ਚੋਂ ਛੇ ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਮੋਗਾ ਨਿਵਾਸੀ ਸਿਮਰਨ ਕੌਰ (38) ਅਤੇ ਗੁਰਜੋਤ ਸਿੰਘ (28) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਰਿਸ਼ਤੇ ਵਿਚ ਮਾਸੀ ਤੇ ਭਣੇਵਾਂ ਹਨ। ਐੱਸਐੱਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਸਰਹੱਦ ਪਾਰੋਂ ਡਰੋਨ ਜ਼ਰੀਏ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਸੂਚਨਾ ਦੇ ਆਧਾਰ ’ਤੇ ਸਥਾਨਕ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠਲੀ ਟੀਮ ਨੇ ਮੁਦਕੀ ਰੋਡ ’ਤੇ ਨਾਕਾ ਲਾ ਕੇ ਇਨੋਵਾ ਵਿੱਚ ਆ ਰਹੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement