For the best experience, open
https://m.punjabitribuneonline.com
on your mobile browser.
Advertisement

ਭਾਣਜੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਮਾਸੜ ਗ੍ਰਿਫ਼ਤਾਰ

07:34 AM Jun 01, 2024 IST
ਭਾਣਜੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਮਾਸੜ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 31 ਮਈ
ਜ਼ਿਲੇ ਦੇ ਇਕ ਪਿੰਡ ਵਿਚ ਨਾਬਾਲਗ ਭਾਣਜੀ ਨਾਲ ਉਸ ਦੇ ਹੀ ਮਾਸੜ ਵੱਲੋਂ ਜਬਰ-ਜਨਾਹ ਕੀਤੇ ਜਾਣ ਦੇ ਮਾਮਲੇ ਵਿਚ ਪੁਲੀਸ ਨੇ ਮਾਮਲਾ ਦਰਜ ਕਰਕੇ ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਨਬਾਲਗ ਲੜਕੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਉਹ ਆਪਣੀ ਮਾਸੀ-ਮਾਸੜ ਕੋਲ ਛੇ ਸਾਲ ਤੋਂ ਰਹਿੰਦੀ ਹੈ। ਉਸ ਦਾ ਮਾਸੜ ਵਿਕਾਸ ਕੁਮਾਰ ਬੋਲ ਅਤੇ ਸੁਣ ਨਹੀਂ ਸਕਦਾ ਤੇ ਇਸ਼ਾਰਿਆਂ ਨਾਲ ਉਹ ਮਾਸੜ ਦੀ ਗੱਲ ਸਮਝ ਲੈਂਦੀ ਹੈ। ਉਸ ਦਾ ਮਾਸੜ ਸ਼ਰਾਬ ਪੀਣ ਦਾ ਆਦੀ ਹੈ। ਇਕ ਰਾਤ ਨੂੰ ਮਾਸੀ-ਮਾਸੜ ਦਾ ਝਗੜਾ ਹੋ ਗਿਆ ਅਤੇ ਮਾਸੀ ਬਿਨਾਂ ਦੱਸੇ ਕਿਤੇ ਚਲੇ ਗਈ। ਇਸ ਦੌਰਾਨ ਮਾਸੜ ਨੇ ਉਸ ਨਾਲ ਜਬਰ-ਜਨਾਹ ਕੀਤਾ। ਹਸਪਤਾਲ ਚੈੱਕਅਪ ਦੌਰਾਨ ਪਤਾ ਲੱਗਿਆ ਕਿ ਲੜਕੀ ਗਰਭਵਤੀ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

Advertisement

Advertisement
Advertisement
Author Image

joginder kumar

View all posts

Advertisement