For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕਸ ’ਚ ਮੁਹਿੰਮ ਮੁਖੀ ਦੇ ਅਹੁਦੇ ਤੋਂ ਹਟੀ ਮੈਰੀਕਾਮ

07:45 AM Apr 13, 2024 IST
ਪੈਰਿਸ ਓਲੰਪਿਕਸ ’ਚ ਮੁਹਿੰਮ ਮੁਖੀ ਦੇ ਅਹੁਦੇ ਤੋਂ ਹਟੀ ਮੈਰੀਕਾਮ
Advertisement

ਨਵੀਂ ਦਿੱਲੀ, 12 ਅਪਰੈਲ
ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੈਰੀਕਾਮ ਅੱਜ ਅਗਾਮੀ ਪੈਰਿਸ ਓਲੰਪਿਕਸ ਲਈ ਭਾਰਤ ਦੀ ਮੁਹਿੰਮ ਦੇ ਮੁਖੀ ਦੇ ਅਹੁਦੇ ਤੋਂ ਲਾਂਭੇ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਕੋਲ ਹੁਣ ਕੋਈ ਰਾਹ ਨਹੀਂ ਹੈ। ਭਾਰਤੀ ਓਲੰਪਿਕਸ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਮੈਰੀਕਾਮ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਇਸ ਜ਼ਿੰਮੇਵਾਰੀ ਤੋਂ ਫਾਰਗ ਕਰਨ ਲਈ ਕਿਹਾ ਹੈ। ਮੈਰੀਕਾਮ ਨੇ ਲਿਖਿਆ, ‘ਦੇਸ਼ ਦੀ ਕਿਸੇ ਵੀ ਢੰਗ ਨਾਲ ਸੇਵਾ ਕਰਨਾ ਫਖ਼ਰ ਦੀ ਗੱਲ ਹੈ ਅਤੇ ਮੈਂ ਇਸ ਲਈ ਮਾਨਸਿਕ ਤੌਰ ’ਤੇ ਤਿਆਰ ਸੀ ਪਰ ਮੈਨੂੰ ਅਫਸੋਸ ਹੈ ਕਿ ਮੈਂ ਇਹ ਜ਼ਿੰਮੇਵਾਰੀ ਨਹੀਂ ਚੁੱਕ ਸਕਾਂਗੀ। ਮੈਂ ਨਿੱਜੀ ਕਾਰਨਾਂ ਕਰਕੇ ਪਿੱਛੇ ਹਟ ਰਹੀ ਹਾਂ।’ ਉਨ੍ਹਾਂ ਕਿਹਾ, ‘ਇਸ ਤਰ੍ਹਾਂ ਪਿੱਛੇ ਹਟਣ ਲਈ ਸ਼ਰਮਿੰਦਾ ਹਾਂ ਕਿਉਂਕਿ ਮੈਂ ਅਜਿਹਾ ਕਰਦੀ ਨਹੀਂ ਹਾਂ ਪਰ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਹੈ।’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×