ਵਿਆਹੁਤਾ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ
07:32 AM Jul 31, 2024 IST
Advertisement
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਜੁਲਾਈ
ਨੇੜਲੇ ਪਿੰਡ ਮਾਝੀ ਦੀ ਵਿਆਹੁਤਾ ਔਰਤ ਕਮਲਪ੍ਰੀਤ ਕੌਰ (32) ਨੇ ਆਪਣੇ ਸਹੁਰੇ ਪਰਿਵਾਰ ਤੋਂ ਕਥਿਤ ਤੰਗ ਆ ਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਿਤਾ ਗੁਰਦਰਸ਼ਨ ਸਿੰਘ ਵਾਸੀ ਚੰਨੋ ਨੇ ਪਸਿਆਣਾ ਪੁਲੀਸ ਨੂੰ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰ ਉਸ ਦੀ ਧੀ ਨੂੰ ਪ੍ਰੇਸ਼ਾਨ ਕਰਦੇ ਸਨ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁ਼ਦੁਕਸ਼ੀ ਕੀਤੀ ਹੈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਪ੍ਰਦੀਪ ਸਿੰਘ, ਸੱਸ ਦਰਸ਼ਨ ਕੌਰ, ਸਹੁਰੇ ਹਾਕਮ ਸਿੰਘ ਤੇ ਨਣਦ ਜਸਵੀਰ ਕੌਰ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਮਾਪਿਆਂ ਹਵਾਲੇ ਕਰ ਦਿੱਤੀ। ਮ੍ਰਿਤਕਾ ਦਾ ਚੰਨੋ ਵਿੱਚ ਸਸਕਾਰ ਕੀਤਾ ਗਿਆ।
Advertisement
Advertisement
Advertisement