ਘਰੋਂ ਭੱਜਣ ਤੋਂ ਇਨਕਾਰ ਕਰਨ ’ਤੇ ਵਿਆਹੁਤਾ ਪ੍ਰੇਮਿਕਾ ਨੂੰ ਅੱਗ ਲਾਈ
04:40 AM Mar 13, 2025 IST
ਮਥਰਾ, 12 ਮਾਰਚ
ਵਿਆਹੁਤਾ ਪ੍ਰੇਮਿਕਾ ਵੱਲੋਂ ਘਰੋਂ ਭੱਜਣ ਤੋਂ ਇਨਕਾਰ ਕਰਨ ’ਤੇ ਮਹਿਲਾ ਬਣ ਕੇ ਆਏ ਪ੍ਰੇਮੀ ਨੇ ਉਸ ਨੂੰ ਅੱਗ ਲਗਾ ਦਿੱਤੀ। ਪੁਲੀਸ ਮੁਤਾਬਕ ਜਦੋਂ ਰੌਲਾ-ਰੱਪਾ ਸੁਣ ਕੇ ਗੁਆਂਢੀ ਮਹਿਲਾ ਦੇ ਘਰ ਪਹੁੰਚੇ ਤਾਂ ਮੁਲਜ਼ਮ ਉਮੇਸ਼ (28) ਨੇ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮਹਿਲਾ 70 ਫ਼ੀਸਦ ਤੱਕ ਸੜ ਗਈ ਹੈ ਅਤੇ ਉਸ ਦਾ ਤੇ ਉਮੇਸ਼ ਦਾ ਆਗਰਾ ਦੇ ਐੱਸਐੱਨ ਮੈਡੀਕਲ ਕਾਲਜ ’ਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਜਦੋਂ ਵਾਪਰੀ ਤਾਂ ਮਹਿਲਾ ਦਾ ਪਤੀ ਖੇਤ ’ਚ ਮਜ਼ਦੂਰੀ ਲਈ ਗਿਆ ਹੋਇਆ ਸੀ ਜਦਕਿ ਦੋਵੇਂ ਬੱਚੇ ਸਕੂਲ ਪੜ੍ਹਨ ਲਈ ਗਏ ਹੋਏ ਸਨ। ਪੁਲੀਸ ਅਧਿਕਾਰੀ ਮੁਤਾਬਕ ਹਰਿਆਣਾ ਦੇ ਹਸਨਪੁਰ ਪਿੰਡ ਦਾ ਵਸਨੀਕ ਉਮੇਸ਼ ਮਹਿਲਾ ਦੀ ਵੱਡੀ ਭਾਬੀ ਦਾ ਭਰਾ ਹੈ ਅਤੇ ਉਹ ਦੁਪਹਿਰ ਸਮੇਂ ਪੈਟਰੋਲ ਦੀ ਬੋਤਲ ਲੈ ਕੇ ਘਰ ਅੰਦਰ ਦਾਖ਼ਲ ਹੋਇਆ। -ਪੀਟੀਆਈ
Advertisement
Advertisement