For the best experience, open
https://m.punjabitribuneonline.com
on your mobile browser.
Advertisement

ਵਿਆਹ ਵਾਲੇ ਲੜਕੇ ਦੀ ਪੀਲੀਏ ਕਾਰਨ ਮੌਤ

09:10 AM Oct 21, 2024 IST
ਵਿਆਹ ਵਾਲੇ ਲੜਕੇ ਦੀ ਪੀਲੀਏ ਕਾਰਨ ਮੌਤ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਅਕਤੂਬਰ
ਵਿਆਹ ਦੀਆਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੇ ਧਾਰਮਿਕ ਪ੍ਰਵਿਰਤੀ ਵਾਲੇ ਬਾਂਸਲ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਪਿਆ, ਜਦੋਂ ਉਨ੍ਹਾਂ ਦੇ 27 ਸਾਲਾ ਇਕਲੌਤੇ ਬੇਟੇ ਵਿਵੇਕ ਬਾਂਸਲ ਦੀ ਦੋ ਕੁ ਦਿਨ ਬਿਮਾਰ ਰਹਿਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਪੀਲੀਆ ਹੋ ਗਿਆ ਸੀ। ਨੌਜਵਾਨ ਦਾ 17 ਨਵੰਬਰ ਨੂੰ ਵਿਆਹ ਹੋਣਾ ਸੀ ਅਤੇ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਇਸ ਕਾਰਨ ਸ਼ਹਿਰ ਵਿੱਚ ਸੋਗ ਛਾਇਆ ਰਿਹਾ। ਨੌਜਵਾਨ ਦੇ ਸਸਕਾਰ ਮੌਕੇ ਅੱਜ ਸ਼ਮਸ਼ਾਨਘਾਟ ਵਿੱਚ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਰੋਹ 25 ਅਕਤੂਬਰ ਨੂੰ ਸ਼ਾਂਤੀ ਹਾਲ ਭੁੱਚੋ ਮੰਡੀ ਵਿੱਚ ਹੋਵੇਗਾ।

Advertisement

Advertisement
Advertisement
Author Image

Advertisement