For the best experience, open
https://m.punjabitribuneonline.com
on your mobile browser.
Advertisement

ਮੋਬਾਈਲ ’ਤੇ ਕਰਵਾਇਆ ਵਿਦੇਸ਼ ਬੈਠੇ ਲਾੜੇ ਨਾਲ ਵਿਆਹ

11:23 AM May 19, 2024 IST
ਮੋਬਾਈਲ ’ਤੇ ਕਰਵਾਇਆ ਵਿਦੇਸ਼ ਬੈਠੇ ਲਾੜੇ ਨਾਲ ਵਿਆਹ
ਇੰਟਰਨੈੱਟ ਉੱਤੇ ਵਿਆਹ ਦੀ ਰਸਮ ਨਿਭਾਉਂਦਾ ਹੋਇਆ ਪਰਿਵਾਰ। -ਫੋਟੋ: ਬੇਦੀ
Advertisement

ਜੰਡਿਆਲਾ ਗੁਰੂ: ਅੱਜ ਇਨਫੋਰਮੇਸ਼ਨ ਟੈਕਨੋਲਜੀ ਯਾਨੀ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ। ਹੁਣ ਇੰਟਰਨੈਟ ਟੈਕਨੋਲੋਜੀ ਦੇ ਜਰੀਏ ਸਥਾਨਕ ਇੱਕ ਲੜਕੀ ਦਾ ਵਿਆਹ ਵਿਦੇਸ਼ ’ਚ ਰਹਿੰਦੇ ਲਾੜੇ ਨਾਲ ਕੀਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਵੀ ਮੋਬਾਈਲ ਜ਼ਰੀਏ ਹੀ ਨਿਭਾਈਆਂ ਗਈਆਂ। ਇਥੋਂ ਨਜ਼ਦੀਕੀ ਪਿੰਡ ਮਥਰੇਵਾਲ ਦਾ ਨੌਜਵਾਨ ਗਗਨਪ੍ਰੀਤ ਸਿੰਘ, ਜੋ 2019 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ। ਉਸ ਦਾ ਵਿਆਹ ਇਥੋਂ ਨਜ਼ਦੀਕੀ ਪਿੰਡ ਭੋਰਸ਼ੀ ਦੀ ਕੋਮਲਪ੍ਰੀਤ ਕੌਰ ਨਾਲ ਤੈਅ ਹੋਇਆ ਸੀ। ਮੁੰਡਾ ਵਿਦੇਸ਼ ਵਿੱਚ ਸੀ, ਇਸ ਲਈ ਵਿਆਹ ਦੀਆਂ ਰਸਮਾਂ ਇੰਟਰਨੈੱਟ ਰਾਹੀਂ ਮੋਬਾਈਲ ’ਤੇ ਨਿਭਾ ਕੇ ਦੋਹਾਂ ਦਾ ਵਿਆਹ ਕਰ ਦਿੱਤਾ ਗਿਆ। ਇਸ ਇੰਟਰਨੈੱਟ ਵਾਲੇ ਵਿਆਹ ਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×