For the best experience, open
https://m.punjabitribuneonline.com
on your mobile browser.
Advertisement

ਵਿਧਾਇਕਾ ਦੀ ਪਹਿਲਕਦਮੀ ਨਾਲ ਮੌਕੇ ’ਤੇ ਵਿਆਹ ਰਜਿਸਟਰਡ

09:04 AM Mar 10, 2024 IST
ਵਿਧਾਇਕਾ ਦੀ ਪਹਿਲਕਦਮੀ ਨਾਲ ਮੌਕੇ ’ਤੇ ਵਿਆਹ ਰਜਿਸਟਰਡ
ਵਿਆਹੁਤਾ ਜੋੜਾ ਮੌਕੇ ’ਤੇ ਵਿਆਹ ਰਜਿਸਟਰਡ ਕਰਵਾਉਂਦਾ ਹੋਇਆ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਘਰੋਂ ਸੇਵਾਵਾਂ ਲੈਣ ਲਈ ਜਾਰੀ ਕੀਤੇ 1076 ਨੰਬਰ ਨੇ ਭਾਵੇਂ ਇਕ-ਦੋ ਦੇ ਪੱਲੇ ਨਿਰਾਸ਼ਾ ਪਾਈ ਹੈ ਪਰ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਪਹਿਲਕਦਮੀ ਨਾਲ ਅੱਜ ਮੌਕੇ ’ਤੇ ਇਕ ਵਿਆਹ ਰਜਿਸਟਰਡ ਹੋ ਗਿਆ ਹੈ। ਵਿਧਾਇਕਾ ਮਾਣੂੰਕੇ ਨੇ ਇਸ ਨੂੰ ਲੁਧਿਆਣਾ ਜ਼ਿਲ੍ਹੇ ਦਾ ਮੌਕੇ ’ਤੇ ਰਜਿਸਟਰਡ ਹੋਣ ਵਾਲਾ ਪਹਿਲਾ ਵਿਆਹ ਦੱਸਿਆ ਹੈ। ਇਸ ਤੋਂ ਪਹਿਲਾਂ ਜਦੋਂ ਇਹ ਸਕੀਮ ਸ਼ੁਰੂ ਹੋਈ ਸੀ ਤਾਂ ਮੂਲ ਰੂਪ ’ਚ ਸਥਾਨਕ ਗੋਲਡਨ ਬਾਗ ਵਾਸੀ ਅਤੇ ਆਸਟਰੇਲੀਆ ਤੋਂ ਆਏ ਹੋਏ ਕੁਨਾਲ ਨੇ ਵੀ ਇਸ ਨੰਬਰ ’ਤੇ ਵਿਆਹ ਰਜਿਸਟਰਡ ਕਰਨ ਲਈ ਪਹੁੰਚ ਕੀਤੀ ਸੀ। ਉਸ ਮੁਤਾਬਕ ਫੋਨ ਸੁਣਨ ਵਾਲਾ ਖੁਦ ਅਣਜਾਣ ਸੀ ਅਤੇ ਉਸ ਤੋਂ ਲੋੜੀਂਦੇ ਦਸਤਾਵੇਜ਼ ਵੀ ਨਾ ਦੱਸ ਹੋਏ। ਇਸੇ ਤਰ੍ਹਾਂ ਭੰਮੀਪੁਰਾ ਦੇ ਰਹਿਣ ਵਾਲੇ ਇਕ ਹੋਰ ਲਾੜੇ ਨੇ ਪਿਛਲੇ ਹਫ਼ਤੇ ਹੀ ਇਸ ਨੰਬਰ ’ਤੇ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਸੰਪਰਕ ਕੀਤਾ। ਉਹ ਸਾਰਾ ਦਿਨ ਉਡੀਕ ਕਰਦੇ ਰਹੇ ਪਰ ਕੋਈ ਨਹੀਂ ਆਇਆ। ਇਸਦੇ ਉਲਟ ਅੱਜ ਜ਼ਿਲ੍ਹੇ ’ਚ ਮੌਕੇ ’ਤੇ ਪਹਿਲਾ ਵਿਆਹ ਰਜਿਸਟਰਡ ਹੋ ਗਿਆ, ਜਦੋਂਕਿ ਇਹ ਸਕੀਮ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਠੀਕ ਤਿੰਨ ਮਹੀਨੇ ਪਹਿਲਾਂ 10 ਦਸੰਬਰ ਨੂੰ ਸ਼ੁਰੂ ਹੋ ਗਈ ਸੀ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਜਾਰੀ ਕੀਤੀਆਂ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਗਦੀਪ ਸਿੰਘ ਤੂਰ ਵਾਸੀ ਕੋਠੇ ਹਰੀ ਸਿੰਘ ਅਤੇ ਤਰਨਪਾਲ ਕੌਰ ਵਾਸੀ ਪਿੰਡ ਖੁਦਾਈ ਚੱਕ ਨੇ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨੰਬਰ 1076 ਉੱਪਰ ਆਨਲਾਈਨ ਅਪਲਾਈ ਕੀਤਾ ਸੀ।

Advertisement

Advertisement
Author Image

Advertisement
Advertisement
×