ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Marriage broker Murdered: ਪਤਨੀ ਨਾਲ ਕਲੇਸ਼ ਤੋਂ ਖਿੱਝ ਕੇ ‘ਵਿਚੋਲੇ’ ਦੀ ਚਾਕੂ ਮਾਰ ਕੇ ਜਾਨ ਲਈ

01:57 PM May 23, 2025 IST
featuredImage featuredImage

ਵਿਆਹਾਂ ਦੇ ਸਾਕ ਕਰਾਉਣ ਲਈ ਵਿਚੋਲੇ ਵਜੋਂ ਕੰਮ ਕਰਦੇ ਸੁਲੇਮਾਨ ਨੇ 8 ਮਹੀਨੇ ਪਹਿਲਾਂ ਕਰਵਾਇਆ ਸੀ ਆਪਣੇ ਰਿਸ਼ਤੇਦਾਰ ਮੁਲਜ਼ਮ ਦਾ ਵਿਆਹ; ਘਟਨਾ ਵਿਚ ਮ੍ਰਿਤਕ ਦੇ ਦੋ ਪੁੱਤਰ ਵੀ ਹੋਏ ਜ਼ਖ਼ਮੀ
ਮੰਗਲੁਰੂ (ਕਰਨਾਟਕ), 23 ਮਈ
ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇੱਥੇ ਇੱਕ ਪਰਿਵਾਰਕ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਆਪਣੇ ਵਿਆਹ ਦੇ ਵਿਚੋਲੇ, ਜੋ ਉਸ ਦਾ ਰਿਸ਼ਤੇਦਾਰ ਵੀ ਸੀ, ਉਤੇ ਹਮਲਾ ਕਰ ਕੇ ਉਸ ਨੂੰ ਚਾਕੂ ਮਾਰ ਕੇ ਹਲਾਕ ਕਰ ਦਿੱਤਾ। ਘਟਨਾ ਵਿਚ ਮ੍ਰਿਤਕ ਦੇ ਦੋ ਪੁੱਤਰ ਵੀ ਜ਼ਖਮੀ ਹੋ ਗਏ।
ਪੁਲੀਸ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਮੰਗਲੁਰੂ ਦਿਹਾਤੀ ਪੁਲੀਸ ਸਟੇਸ਼ਨ ਦੀ ਹਦੂਦ ਅੰਦਰ ਵਾਲਾਚਿਲ ਵਿਖੇ ਵਾਪਰੀ। ਮ੍ਰਿਤਕ ਦੀ ਪਛਾਣ ਸੁਲੇਮਾਨ (50 ਸਾਲ) ਵਜੋਂ ਹੋਈ ਹੈ, ਜੋ ਕਿ ਵਾਮਨਜੂਰ ਦਾ ਰਹਿਣ ਵਾਲਾ ਸੀ ਅਤੇ ਵਿਆਹਾਂ ਦੇ ਰਿਸ਼ਤੇ ਕਰਾਉਣ ਲਈ ‘ਵਿਚੋਲੇ’ ਵਜੋਂ ਕੰਮ ਕਰਦਾ ਸੀ। ਉਸ ਦੇ ਜ਼ਖ਼ਮੀ ਪੁੱਤਰਾਂ ਦੀ ਪਛਾਣ ਰਿਆਬ ਅਤੇ ਸਿਆਬ ਦੱਸੀ ਗਈ ਹੈ।
ਪੁਲੀਸ ਦੇ ਅਨੁਸਾਰ, ਸੁਲੇਮਾਨ ਨੇ ਕਰੀਬ ਅੱਠ ਮਹੀਨੇ ਪਹਿਲਾਂ ਮੁਲਜ਼ਮ ਮੁਸਤਫ਼ਾ (30) ਦਾ ਸਾਕ ਕਰਾਇਆ ਸੀ, ਜੋ ਉਸ ਦਾ ਰਿਸ਼ਤੇਦਾਰ ਸੀ। ਵਿਆਹ ਤੋਂ ਬਾਅਦ ਮੁਸਤਫ਼ਾ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਰਹਿਣ ਲੱਗਾ ਅਤੇ ਇਸ ਕਾਰਨ ਕਥਿਤ ਤੌਰ 'ਤੇ ਮੁਲਜ਼ਮ ਅਤੇ ਸੁਲੇਮਾਨ ਵਿਚਕਾਰ ਤਣਾਅ ਪੈਦਾ ਹੋ ਗਿਆ ਹੈ।
ਇਸ ਕਾਰਨ 22 ਮਈ ਨੂੰ ਰਾਤ ​​9:30 ਵਜੇ ਦੇ ਕਰੀਬ ਮੁਸਤਫ਼ਾ ਨੇ ਸੁਲੇਮਾਨ ਨੂੰ ਫੋਨ ਕਰ ਕੇ ਗਾਲੀ-ਗਲੋਚ ਕੀਤਾ, ਜਿਸ ਤੋਂ ਬਾਅਦ ਸੁਲੇਮਾਨ ਅਤੇ ਉਸ ਦੇ ਪੁੱਤਰ ਮੁਲਜ਼ਮ ਦੇ ਘਰ ਗਏ। ਜਦੋਂ ਉਹ ਗੱਲਬਾਤ ਕਰਨ ਤੋਂ ਬਾਅਦ ਜਾ ਰਹੇ ਸਨ ਤਾਂ ਮੁਸਤਫਾ ਕਥਿਤ ਤੌਰ 'ਤੇ ਆਪਣੇ ਘਰੋਂ ਬਾਹਰ ਆਇਆ ਅਤੇ ਉਸ ਨੇ ਸੁਲੇਮਾਨ ਦੀ ਗਰਦਨ 'ਤੇ ਚਾਕੂ ਮਾਰ ਦਿੱਤਾ।
ਉਸ ਨੇ ਸੁਲੇਮਾਨ ਦੇ ਪੁੱਤਰਾਂ ਉਤੇ ਵੀ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ’ਚੋਂ ਇੱਕ ਦੀ ਛਾਤੀ ਅਤੇ ਦੂਜੇ ਦੀ ਬਾਂਹ 'ਤੇ ਸੱਟ ਲੱਗੀ। ਪੁਲੀਸ ਨੇ ਕਿਹਾ ਕਿ ਪੀੜਤਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਜਿੱਥੇ ਸੁਲੇਮਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਉਸਦੇ ਪੁੱਤਰਾਂ ਨੂੰ ਇਲਾਜ ਲਈ ਦਾਖਲ ਕੀਤਾ ਗਿਆ ਹੈ।
ਪੁਲੀਸ ਨੇ ਕਿਹਾ ਕਿ ਮੰਗਲੁਰੂ ਦਿਹਾਤੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹੋਰ ਜਾਂਚ ਜਾਰੀ ਹੈ। -ਪੀਟੀਆਈ

Advertisement

Advertisement