ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਗੈਨਿਕ ਵਿਧੀ ਰਾਹੀਂ ਤਿਆਰ ਕੀਤੀਆਂ ਚੀਜ਼ਾਂ ਦੀ ਮੰਡੀ ਲਗਾਈ

07:13 AM Jul 01, 2024 IST
ਸਟਾਲ ’ਤੇ ਆਰਗੈਨਿਕ ਚੀਜ਼ਾਂ ਦੀ ਵਿਕਰੀ ਕਰਦੇ ਹੋਏ ਉਤਪਾਦਕ ਅਤੇ ਹੋਰ।-ਫੋਟੋ: ਸੋਢੀ

ਖੇਤਰੀ ਪ੍ਰਤੀਨਿਧ
ਧੂਰੀ, 30 ਜੂਨ
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮਗਰੋਂ ਧੂਰੀ ਅੰਦਰ ਕੁਦਰਤੀ ਤੌਰ ’ਤੇ ਤਿਆਰ ਕੀਤੀਆਂ ਸਬਜ਼ੀਆਂ ਆਚਾਰ, ਮੁਰੱਬੇ ਤੋ ਇਲਾਵਾ ਹੋਰ ਦੁੱਧ ਦੇ ਪਦਾਰਥਾਂ ਦੀ ਪਹਿਲ ਮੰਡੀ ਇੱਥੇ ਲਗਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਧੂਰੀ ਦੇ ਪ੍ਰਧਾਨ ਮਾਸਟਰ ਮਿਸ਼ਰਾ ਸਿੰਘ ਬਮਾਲ ਨੇ ਕਿਹਾ ਕਿ ਮੰਡੀ ਵਿੱਚ ਜਿੱਥੇ ਤਾਜ਼ਾ ਰਵਾਇਤੀ, ਸਿਹਤਮੰਦ ਅਤੇ ਵਧੀਆ ਉਤਪਾਦ ਮਿਲਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਸ਼ੁੱਧ ਖਾਣ ਲਈ ਮਿਲਦਾ ਹੈ, ਉੱਥੇ ਕਿਸਾਨਾਂ ਤੇ ਗਰੁੱਪ ਦੇ ਮੈਂਬਰਾਂ ਨੂੰ ਆਰਥਿਕ ਤੌਰ ’ਤੇ ਲਾਭ ਮਿਲਦਾ ਹੈ ਤੇ ਰੁਜ਼ਗਾਰ ਦੇ ਮੌਕੇ ਬਣਦੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਡਾਕਟਰ ਏਐੱਸ ਮਾਨ ਨੇ ਕਿਹਾ ਕਿ ਮੰਡੀ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਸਮੇਂ-ਸਮੇਂ ਸਿਰ ਜਾਣਕਾਰੀ ਦਿੱਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਆਰਗੈਨਿਕ ਆਟਾ, ਮਸਾਲੇ, ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ , ਖੋਏ ਦੀ ਤਾਜ਼ਾ ਬਰਫੀ, ਚਾਟੀ ਦੀ ਲੱਸੀ, ਗੋਲਗੱਪੇ, ਪੀਨਟ ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ , ਲੱਕੜ ਦੀ ਘਾਣੀ ਰਾਹੀਂ ਕੱਢੇ ਵੱਖ-ਵੱਖ ਕਿਸਮ ਦੇ ਤੇਲ, ਮਿਕਸਰ ਆਟਾ, ਘੋਟਾ ਸ਼ਰਦਾਈ ਸ਼ਹਿਦ , ਰਸੋਈ ਦਾ ਸਾਮਾਨ ਅਤੇ ਹੱਥੀਂ ਤਿਆਰ ਕੀਤਾ ਸਰਫ ਤੋਂ ਇਲਾਵਾ ਖਾਣ ਲਈ ਹੋਰ ਸਾਮਾਨ ਮਿਲਦਾ ਹੈ। ਇਸ ਮੌਕੇ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ ਦਫ਼ਤਰ ਏਡੀਸੀ (ਡੀ), ਜਗਦੇਵ ਸਿੰਘ ਸਤੌਜ , ਮਨਜੀਤ ਸਿੰਘ ਚੱਠਾ ਨਨਹੇੜਾ, ਕਰਮਜੀਤ ਕੌਰ ਪੇਧਨੀ ਕਲਾਂ, ਸੰਦੀਪ ਕੌਰ ਬਾਲੀਆਂ, ਕਰਮਜੀਤ ਕੌਰ, ਕਿਰਨ ਕੌਰ ਖੇੜੀ, ਜਸਪ੍ਰੀਤ ਕੌਰ ਨੰਦਗੜ੍ਹ ਗੁਰਪ੍ਰੀਤ ਸਿੰਘ ਨਾਭਾ,ਜਸਵੀਰ ਕੌਰ ਨਾਭਾ ਸਮਾਜ ਸੇਵੀ ਰਮੇਸ਼ ਕੁਮਾਰ ਸ਼ਰਮਾ ਹਾਜ਼ਰ ਸਨ।

Advertisement

Advertisement
Advertisement