For the best experience, open
https://m.punjabitribuneonline.com
on your mobile browser.
Advertisement

ਆਈਸੀਐੱਸਈ ਵੱਲੋਂ ਐਲਾਨੇ ਨਤੀਜਿਆਂ ’ਚ ਮਾਰੀਆਂ ਮੱਲਾਂ

10:37 AM May 08, 2024 IST
ਆਈਸੀਐੱਸਈ ਵੱਲੋਂ ਐਲਾਨੇ ਨਤੀਜਿਆਂ ’ਚ ਮਾਰੀਆਂ ਮੱਲਾਂ
ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਅਤੇ ਅਧਿਆਪਕ ਵਧੀਆ ਨਤੀਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ। -ਫੋਟੋ: ਬੇਦੀ
Advertisement

ਪੱਤਰ ਪ੍ਰੇਰਕ
ਜੰਡਿਆਲਾ, 7 ਮਈ
ਸਥਾਨਕ ਇੰਟਰਨੈਸ਼ਨਲ ਫਤਹਿ ਅਕੈਡਮੀ ਆਈਸੀਐੱਸਈ ਅਤੇ ਆਈਐੱਸਸੀ ਇਮਤਿਹਾਨਾਂ ਵਿੱਚੋਂ 100% ਦੀ ਦਰ ਨਾਲ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਅਕੈਡਮੀ ਦੇ ਪ੍ਰਿੰਸੀਪਲ ਨੇ ਦੱਸਿਆ ਆਈਐੱਸਸੀ ਦੇ ਨਤੀਜਿਆਂ ਵਿੱਚ ਸਾਇੰਸ ਸਟਰੀਮ ਵਿੱਚ ਹਰਗੁਣਦੀਪ ਸਿੰਘ ਪੱਡਾ ਨੇ 93% ਅੰਕ, ਗੁਰਸਿਮਰਨ ਸਿੰਘ, ਆਸ਼ਮੀਨ ਕੌਰ ਅਤੇ ਅਨੁਰੀਤ ਕੌਰ ਨੇ 90% ਅੰਕ ਹਾਸਲ ਕੀਤੇ। ਕਾਮਰਸ ਸਟਰੀਮ ਵਿੱਚ ਗੁਰਕੀਰਤ ਸਿੰਘ ਅਤੇ ਸਰਗੁਣਪ੍ਰੀਤ ਕੌਰ ਨੇ 82% ਅੰਕ, ਨਿਰੋਸ਼ਪ੍ਰੀਤ ਸਿੰਘ ਨੇ 82%, ਨੋਬਲਪ੍ਰੀਤ ਸਿੰਘ ਅਤੇ ਪ੍ਰਭਨੂਰ ਸਿੰਘ ਨੇ 80% ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਨੇ ਦੱਸਿਆ ਆਈਸੀਐਸਈ ਦੇ ਨਤੀਜੇ ਵਿੱਚ ਸਵਰੀਤ ਕੌਰ ਨੇ 97%, ਅਮਾਨਤ ਕੌਰ 96%, ਆਸ਼ਮੀਨ ਕੌਰ 93%, ਜਸਪੁਨੀਤ ਕੌਰ ਨੇ 92%, ਮੋਹਿਤਪ੍ਰੀਤ ਸਿੰਘ 90%, ਸ਼ਹਿਯਾਦ ਸਿੰਘ 87%, ਸਿਮਰਨਦੀਪ ਕੌਰ 87%, ਜਸ਼ਨਪ੍ਰੀਤ ਸਿੰਘ 85%, ਸ਼ੁਭਕਿਰਨਦੀਪ ਕੌਰ 82%, ਸ਼ੁਭਕਿਰਨਦੀਪ ਕੌਰ 82%, ਅਦਿੱਤਬੀਰ ਸਿੰਘ 82% ਅਤੇ ਜਸ਼ਨਪ੍ਰੀਤ ਸਿੰਘ ਵਿਰਕ ਨੇ 80% ਨਾਲ ਸ਼ਾਨਦਾਰ ਅੰਕ ਪ੍ਰਾਪਤ ਕੀਤੇ।
ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ, ਚੇਅਰਪਰਸਨ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×