For the best experience, open
https://m.punjabitribuneonline.com
on your mobile browser.
Advertisement

ਭਗਵਾਨ ਮਹਾਵੀਰ ਜੈਅੰਤੀ ਨੂੰ ਸਮਰਪਿਤ ਮੈਰਾਥਨ

07:14 AM Apr 22, 2024 IST
ਭਗਵਾਨ ਮਹਾਵੀਰ ਜੈਅੰਤੀ ਨੂੰ ਸਮਰਪਿਤ ਮੈਰਾਥਨ
ਲੁਧਿਆਣਾ ਵਿੱਚ ਮੈਰਾਥਨ ’ਚ ਹਿੱਸਾ ਲੈਂਦੇ ਹੋਏ ਦੌੜਾਕ। -ਫੋਟੋ: ਇੰਦਰਜੀਤ ਵਰਮਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਪਰੈਲ
ਇੱਥੋਂ ਦੇ ਆਤਮ ਵੱਲਭ ਜੈਨ ਕਾਲਜ ਵੱਲੋਂ ਭਗਵਾਨ ਮਹਾਵੀਰ ਜੈਅੰਤੀ ਨੂੰ ਸਮਰਪਿਤ ਰਨ ਫਾਰ ਹੈਲਥ ਮੈਰਾਥਨ ਕਰਵਾਈ ਗਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਮਲ ਕੁਮਾਰ ਜੈਨ, ਰਮੇਸ਼ ਕੁਮਾਰ ਜੈਨ, ਅਰੁਣ ਜੈਨ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਦੱਸਿਆ ਕਿ ਰੈੱਡ ਰੋਕ ਅਤੇ ਮਹਾਵੀਰ ਉਦਯੋਗ ਦੇ ਸਾਂਝੇ ਸਹਿਯੋਗ ਨਾਲ ਕਰਵਾਈ ਇਸ ਦੌੜ ਵਿੱਚ ਵੱਖ ਵੱਖ ਉਮਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ। ਸੀਨੀਅਰ ਸਿਟੀਜ਼ਨਾਂ ਵਿੱਚੋਂ ਬਲਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਸਮਾਗਮ ਵਿੱਚ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਮੁੱਖ ਮਹਿਮਾਨ ਜਦਕਿ ਏਸੀਪੀ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸ੍ਰੀ ਚਾਹਲ ਨੇ ਕਿਹਾ ਕਿ ਅਜਿਹੀਆਂ ਦੌੜਾਂ ਜਿੱਥੇ ਸਾਨੂੰ ਖੇਡਾਂ ਵੱਲ ਨੂੰ ਪ੍ਰੇਰਿਤ ਕਰਦੀਆਂ ਹਨ ਉੱਥੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੀਆਂ ਹਨ।
ਉਨ੍ਹਾਂ ਨੇ ਪ੍ਰਬੰਧਕਾਂ ਨੂੰ ਸਮਾਜ ਦੀ ਤੰਦਰੁਸਤੀ ਲਈ ਉਠਾਏ ਇਸ ਕਦਮ ਦੀ ਸ਼ਲਾਘਾ ਕੀਤੀ। ਇਸ ਮੈਰਾਥਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਟੀ-ਸ਼ਰਟ ਅਤੇ ਹੋਰ ਤੋਹਫੇ ਦਿੱਤੇ ਗਏ। ਓਵਰਆਲ ਜੇਤੂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਵੱਖ ਵੱਖ ਉਮਰ ਵਰਗ ਵਿੱਚ ਜੇਤੂ ਐਲਾਨੇ ਗਏ ਪ੍ਰਤੀਭਾਗੀਆਂ ਵਿੱਚੋਂ ਸੀਨੀਅਰ ਸਿਟੀਜ਼ਨ ਵਰਗ ਵਿੱਚੋਂ ਬਲਵਿੰਦਰ ਸਿੰਘ, 14 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਵਿੱਚੋਂ ਅਕਾਸ਼ ਪਰਜਾਪਤੀ, ਲੜਕੀਆਂ ਵਿੱਚੋਂ ਹਰਮੀਤ ਕੌਰ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚੋਂ ਸੰਗਮ ਸੇਠੀ ਨੇ ਪਹਿਲੇ ਸਥਾਨ ਹਾਸਲ ਕੀਤੇ। ਇਨ੍ਹਾਂ ਜੇਤੂਆਂ ਨੂੰ ਟਰਾਫੀਆਂ ਦੇ ਨਾਲ ਨਾਲ ਹੋਰ ਆਕਰਸ਼ਿਤ ਇਨਾਮ ਦਿੱਤੇ ਗਏ। ਪ੍ਰਬੰਧਕਾਂ ਨੇ ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਸਹਿਯੋਗ ਦੀ ਆਸ ਪ੍ਰਗਟ ਕੀਤੀ।

Advertisement

Advertisement
Author Image

Advertisement
Advertisement
×