ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਪੈਰਿਸ ਵਿੱਚ ਹੋਵੇਗੀ ਨਿਲਾਮ

07:11 AM May 09, 2024 IST

ਪੈਰਿਸ, 8 ਮਈ
ਮਹਾਨ ਫੁਟਬਾਲ ਖਿਡਾਰੀ ਡਿਏਗੋ ਮਾਰਾਡੋਨਾ ਦੀ 1986 ਵਿਸ਼ਵ ਕੱਪ ਦੀ ਗੋਲਡਨ ਬਾਲ ਟਰਾਫੀ ਮੁੜ ਸਾਹਮਣੇ ਆ ਗਈ ਹੈ। ਅਗੂਟੇਸ ਹਾਊਸ ਨੇ ਕਿਹਾ ਕਿ ਦਹਾਕਿਆਂ ਤੋਂ ਲਾਪਤਾ ਇਸ ਟਰਾਫੀ ਦੀ ਅਗਲੇ ਮਹੀਨੇ ਪੈਰਿਸ ਵਿੱਚ ਨਿਲਾਮੀ ਕੀਤੀ ਜਾਵੇਗੀ। ਮਾਰਾਡੋਨਾ ਦਾ 2020 ਵਿੱਚ 80 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। ਉਸ ਨੂੰ 1986 ਦੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਟਰਾਫ਼ੀ ਨਾਲ ਸਨਮਾਨਿਆ ਗਿਆ ਸੀ। ਮਾਰਾਡੋਨਾ ਨੇ ਮੈਕਸਿਕੋ ਸਿਟੀ ਵਿੱਚ ਫਾਈਨਲ ’ਚ ਪੱਛਮੀ ਜਰਮਨੀ ’ਤੇ 3-2 ਦੀ ਜਿੱਤ ਦੌਰਾਨ ਅਰਜਨਟੀਨਾ ਦੀ ਕਪਤਾਨੀ ਕੀਤੀ। ਇਸ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ਵਿੱਚ ਇੰਗਲੈਂਡ ’ਤੇ 2-1 ਦੀ ਜਿੱਤ ਨਾਲ ਵਿਵਾਦਤ ‘ਹੈਂਡ ਆਫ ਗਾਡ’ ਅਤੇ ‘ਸਦੀ ਦਾ ਸਰਵੋਤਮ’ ਗੋਲ ਦਾਗਿਆ ਸੀ। ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਆਪਣੀ ਵਿਲੱਖਣਤਾ ਕਾਰਨ ਲੱਖਾਂ ਯੂਰੋ ਵਿੱਚ ਵਿਕੇਗੀ। ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਨੂੰ ਗੋਲਡਨ ਬਾਲ ਟਰਾਫੀ ਦਿੱਤੀ ਜਾਂਦੀ ਹੈ। ਹਾਲਾਂਕਿ ਬਾਅਦ ਵਿੱਚ ਇਹ ਟਰਾਫੀ ਗੁਆਚ ਗਈ, ਜਿਸ ਨੇ ਕਈ ਅਫ਼ਵਾਹਾਂ ਨੂੰ ਜਨਮ ਦਿੱਤਾ। ਅਗੂਟੇਸ ਨੇ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਇਹ ਇੱਕ ਪੋਕਰ ਮੈਚ ਦੌਰਾਨ ਗੁਆਚ ਗਈ ਸੀ ਜਾਂ ਕਰਜ਼ਾ ਲਾਹੁਣ ਲਈ ਇਸ ਨੂੰ ਵੇਚ ਦਿੱਤਾ ਗਿਆ ਸੀ। ਕੁੱਝ ਲੋਕਾਂ ਅਨੁਸਾਰ ਮਾਰਾਡੋਨਾ ਜਦੋਂ ਇਟੈਲੀਅਨ ਲੀਗ ਖੇਡ ਰਿਹਾ ਸੀ ਤਾਂ ਉਸ ਨੇ ਇਸ ਨੂੰ ਨੇਪਲਜ਼ ਬੈਂਕ ਦੀ ਇੱਕ ਤਿਜੌਰੀ ਵਿੱਚ ਰੱਖਿਆ ਸੀ, ਜਿਸ ਨੂੰ 1989 ਵਿੱਚ ਸਥਾਨਕ ਅਪਰਾਧੀਆਂ ਨੇ ਲੁੱਟ ਲਿਆ ਸੀ। ਮਾਫੀਆ ਦੇ ਇੱਕ ਮੈਂਬਰ ਅਨੁਸਾਰ ਟਰਾਫੀ ਨੂੰ ਪਿਘਲਾ ਕੇ ਸੋਨਾ ਕੱਢ ਲਿਆ ਗਿਆ ਸੀ। -ਪੀਟੀਆਈ

Advertisement

Advertisement
Advertisement