ਮਾਨਯਤਾ ਨੇ ਸੰਜੇ ਦੱਤ ਨੂੰ ਜਨਮ ਦਿਨ ’ਤੇ ਦਿੱਤੀਆਂ ਸ਼ੁਭਕਾਮਨਾਵਾਂ
07:26 AM Jul 30, 2024 IST
Advertisement
ਮੁੰਬਈ:
Advertisement
ਬੌਲੀਵੁੱਡ ਸਟਾਰ ਸੰਜੇ ਦੱਤ ਸੋਮਵਾਰ ਨੂੰ 65 ਸਾਲ ਦੇ ਹੋ ਗਏ। ਉਨ੍ਹਾਂ ਦੀ ਪਤਨੀ ਮਾਨਯਤਾ ਨੇ ਉਸ ਨੂੰ ‘‘ਸਭ ਤੋਂ ਮਜ਼ਬੂਤ ਅਤੇ ਭਰਪੂਰ ਅਤੇ ਦਿਲ ਨੂੰ ਛੂਹਣ ਵਾਲਾ’’ ਕਰਾਰ ਦਿੱਤਾ ਹੈ। ਮਾਨਯਤਾ ਨੇ ਇੰਸਟਾਗ੍ਰਾਮ ’ਤੇ ਸੰਜੇ ਨਾਲ ਆਪਣੀਆਂ ਤਸਵੀਰਾਂ ਦੀ ਇੱਕ ਲੜੀ ਸਬੰਧੀ ਇੱਕ ਰੀਲ ਸਾਂਝੀ ਕੀਤੀ, ਜਿਸ ਵਿੱਚ ਵਿਨੋਦ ਖੰਨਾ ’ਤੇ ਫਿਲਮਾਏ 1974 ਦੀ ਫਿਲਮ ‘ਇਮਤਿਹਾਨ’ ਦੇ ਕਿਸ਼ੋਰ ਕੁਮਾਰ ਵੱਲੋਂ ਗਾਏ ਗੀਤ ‘ਰੁਕ ਜਾਨਾ ਨਹੀਂ’ ਦਾ ਸੰਗੀਤ ਹੈ। ਉਸ ਨੇ ਵੀਡੀਓ ਨੂੰ ਕੈਪਸ਼ਨ ਦੇ ਨਾਲ ਸਾਂਝਾ ਕੀਤਾ: “ਮੁਬਾਰਕ... ਮੇਰੇ ਹਮਸਫਰ ਜਨਮ ਦਿਨ ਮੁਬਾਰਕ... ਮੇਰੇ ਜੀਵਨ ਦਾ ਥੰਮ੍ਹ ਤੇ ਸਭ ਕੁਝ ਜਨਮ ਦਿਨ ਦੀ ਮੁਬਾਰਕ....। ਤੁਹਾਡੀ ਅੰਦਰੂਨੀ ਰੋਸ਼ਨੀ ਸਾਰੀਆਂ ਰੁਕਾਵਟਾਂ ਨੂੰ ਢੱਕਦੀ ਹੈ, ਕਿਸੇ ਵੀ ਮੁਸ਼ਕਲ ਅਤੇ ਚੁਣੌਤੀਆਂ ਨੂੰ ਪਾਰ ਕਰਦੀ ਹੈ।” -ਆਈਏਐਨਐਸ
Advertisement
Advertisement