ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲ ਮਾਰਗਾਂ ਦੀ ਮੁਰੰਮਤ ਕਾਰਨ ਕਈ ਰੇਲ ਗੱਡੀਆਂ ਰੱਦ

07:32 AM Aug 22, 2024 IST

ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਰੇਲ ਪਟੜੀਆਂ ਦੀ ਮੁਰੰਮਤ ਕਾਰਨ ਰੇਲ ਆਵਾਜਾਈ ਵਿੱਚ ਵਿਘਨ ਪਿਆ ਹੈ, ਜਿਸ ਕਾਰਨ ਸੂਬੇ ਵਿੱਚ ਕਈ ਗੱਡੀਆਂ ਦੇਰੀ ਨਾਲ ਚੱਲੀਆਂ ਤੇ ਕਈ ਰੱਦ ਕਰਨੀਆਂ ਪਈਆਂ। ਇਹ ਸਿਲਸਿਲਾ ਅਗਲੇ ਹਫ਼ਤੇ ਤੱਕ ਜਾਰੀ ਰਹੇਗਾ, ਜਿਸ ਕਾਰਨ ਜਲੰਧਰ ਅਤੇ ਜਲੰਧਰ ਕੈਂਟ ਤੋਂ ਚੱਲਣ ਵਾਲੀਆਂ ਕਰੀਬ 22 ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ਵਿੱਚ ਨਿਰਮਾਣ ਕਾਰਜ ਕਾਰਨ 27 ਅਗਸਤ ਤੱਕ ਲੁਧਿਆਣਾ ਛੇਹਰਟਾ ਮੇਮੂ 04591-92, ਦਿੱਲੀ ਸੁਪਰਫਾਸਟ ਐਕਸਪ੍ਰੈੱਸ 22430 ਅਤੇ 26 ਅਗਸਤ ਤੱਕ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਾਨ-ਏ-ਪੰਜਾਬ 12497-98, ਨੰਗਲ ਡੈਮ ਅੰਮ੍ਰਿਤਸਰ 14506-05 ਰੱਦ ਰਹਿਣਗੀਆਂ। ਇਸ ਦੇ ਨਾਲ ਹੀ ਨਵੀਂ ਦਿੱਲੀ ਲੋਹੀਆਂ ਖਾਸ ਸਰਬੱਤ ਦਾ ਭਲਾ ਐਕਸਪ੍ਰੈੱਸ 22479 ਨੂੰ ਵੀ ਬਲਦਵੇਂ ਰੂਟ ’ਤੇ ਚਲਾਇਆ ਗਿਆ, ਜੋ ਕਿ 24, 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ ਅਤੇ ਲੋਹੀਆਂ ਖਾਸ-ਨਵੀਂ ਦਿੱਲੀ ਸਰਬੱਤ ਦਾ ਭਲਾ ਐਕਸਪ੍ਰੈੱਸ-22480 24 ਅਤੇ 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ। ਇਸ ਨੂੰ ਲੁਧਿਆਣਾ, ਨਕੋਦਰ ਤੋਂ ਲੋਹੀਆਂ ਖਾਸ ਤੱਕ ਲਿਜਾਇਆ ਜਾਵੇਗਾ। ਇਸੇ ਤਰ੍ਹਾਂ ਰੇਲਗੱਡੀ 22480 ਲੋਹੀਆਂ ਤੋਂ ਨਵੀਂ ਦਿੱਲੀ ਦਾ 24 ਅਤੇ 25 ਅਗਸਤ ਨੂੰ ਸੁਲਤਾਨਪੁਰ, ਕਪੂਰਥਲਾ ਅਤੇ ਜਲੰਧਰ ਸ਼ਹਿਰ ਵਿੱਚ ਠਹਿਰਾਅ ਨਹੀਂ ਹੋਵੇਗਾ, ਇਹ ਰੇਲ ਗੱਡੀ ਲੋਹੀਆਂ ਤੋਂ ਲੁਧਿਆਣਾ ਵਾਇਆ ਨਕੋਦਰ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ-ਚੰਡੀਗੜ੍ਹ-12412 24 ਤੋਂ 26 ਅਗਸਤ ਤੱਕ, ਕਾਲਕਾ ਮਾਤਾ ਵੈਸ਼ਨੋ ਦੇਵੀ 14503 23 ਅਗਸਤ ਤੱਕ, ਮਾਤਾ ਵੈਸ਼ਨੋ ਦੇਵੀ ਕਾਲਕਾ-14504 24 ਅਗਸਤ ਤੱਕ, ਜਲੰਧਰ ਸ਼ਹਿਰ ਤੋਂ ਅੰਬਾਲਾ ਕੈਂਟ 04690-89 ਅਤੇ ਚੰਡੀਗੜ੍ਹ ਅੰਮ੍ਰਿਤਸਰ-1212 ਅੰਮ੍ਰਿਤਸਰ 24 ਤੋਂ 26 ਅਗਸਤ ਤੱਕ ਪਠਾਨਕੋਟ ਜਲੰਧਰ ਸਿਟੀ ਸਪੈਸ਼ਲ 04642 ਅਤੇ ਜਲੰਧਰ ਸਿਟੀ ਪਠਾਨਕੋਟ ਸਪੈਸ਼ਲ-06949 24 ਅਗਸਤ ਨੂੰ ਰੱਦ ਰਹੇਗੀ।

Advertisement

Advertisement
Advertisement