ਰੱਖੜਾ ਨਾਲ ਚੱਲਣ ਵਾਲੇ ਕਈ ਸਰਪੰਚ ਤੇ ਅਕਾਲੀ ਵਰਕਰ ‘ਆਪ’ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਪਟਿਆਲਾ, 4 ਜੂਨ
ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਇੱਕ ਦਰਜਨ ਦੇ ਕਰੀਬ ਪੰਚਾਂ ਅਤੇ ਸਰਪੰਚਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਬਾਰੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਨ੍ਹਾਂ ਸ਼ਾਮਲ ਸਰਪੰਚਾਂ ਨੇ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਕਾਬਲੀਅਤ ‘ਤੇ ਮੋਹਰ ਲਾਈ ਹੈ।
ਪਿੰਡ ਖੇੜੀਮਾਨੀਆਂ ਵਿਖੇ ਕਰਵਾਏ ਗਏ ਵੱਡੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਚੇਤਨ ਜੌੜਾਮਾਜਰਾ ਦੀ ਹਾਜ਼ਰੀ ਵਿਚ ਪਿੰਡ ਖੇੜੀਮਾਨੀਆਂ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਖੇੜੀਮਾਨੀਆਂ, ਬਲੀਪੁਰ ਦੇ ਸਾਬਕਾ ਸਰਪੰਚ ਨਾਜ਼ਰ ਸਿੰਘ, ਧਰਮਕੋਟ ਦੇ ਸਾਬਕਾ ਸਰਪੰਚ ਨਰਾਤਾ ਸਿੰਘ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਜਥੇ. ਮੋਦਨ ਸਿੰਘ, ਬਘੇਲ ਸਿੰਘ, ਜਗਤਾਰ ਸਿੰਘ, ਲਾਲ ਸਿੰਘ, ਅਜੀਤ ਸਿੰਘ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਹਰਦਿਆਲ ਸਿੰਘ, ਜਸਪਾਲ ਸਿੰਘ ਮੈਂਬਰ ਪੰਚਾਇਤ, ਅਵਤਾਰ ਸਿੰਘ, ਹਰਦੀਪ ਸਿੰਘ, ਸ਼ਮਸ਼ੇਰ ਸਿੰਘ, ਕੁਲਵਿੰਦਰ ਸਿੰਘ ਆਦਿ ਇਕ ਦਰਜਨ ਤੋਂ ਵੱਧ ਪੰਚਾਂ ਸਰਪੰਚਾਂ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਫ਼ੈਸਲਾ ਕੀਤਾ ਹੈ। ਸ਼ਾਮਲ ਹੋਏ ਸਮੁੱਚੇ ਪੰਚਾਂ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸਿਰੋਪੇ ਪਾ ਕੇ ਸ਼ਾਮਲ ਕੀਤਾ। ਇਸ ਮੌਕੇ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਡੇਢ ਸਾਲ ਵਿੱਚ ਉਹ ਕਾਰਜ ਕਰ ਦਿਖਾਏ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਪਾਰਟੀਆਂ 70 ਸਾਲਾਂ ਦੇ ਕਾਰਜਕਾਲ ਵਿੱਚ ਨਹੀਂ ਕਰ ਸਕਦੀਆਂ। ਇਸ ਮੌਕੇ ਬਲਕਾਰ ਸਿੰਘ ਗੱਜੂਮਾਜਰਾ ਹਲਕਾ ਇੰਚਾਰਜ, ਤਰਲੋਚਨ ਸਿੰਘ ਰੱਖੜਾ, ਸੁਖਚੈਨ ਸਿੰਘ ਸਰਪੰਚ, ਨਵਪ੍ਰੀਤ ਨਵੀਂ ਉੱਚਾ ਗਾਉਂ, ਵਿਕੀ ਤਰੋੜਾ, ਦਵਿੰਦਰ ਸੈਂਸਰਵਾਲ ਆਦਿ ਹੋਰ ਆਗੂ ਵੀ ਹਾਜ਼ਰ ਸਨ।