ਫੀਲਡਿੰਗ ਦੌਰਾਨ ਬੰਗਾਲਦੇਸ਼ ਦੇ ਕਈ ਖਿਡਾਰੀ ਜ਼ਖ਼ਮੀ
07:12 AM Mar 19, 2024 IST
ਚੱਟੋਗ੍ਰਾਮ: ਇੱਥੋਂ ਦੇ ਜਹੂਰ ਅਹਿਮਦ ਸਟੇਡੀਅਮ ’ਚ ਸ੍ਰੀਲੰਕਾ ਖ਼ਿਲਾਫ਼ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਦੌਰਾਨ ਬੰਗਲਾਦੇਸ਼ ਦੇ ਕਈ ਖਿਡਾਰੀ ਜ਼ਖ਼ਮੀ ਹੋ ਗਏ। ਬੰਗਲਾਦੇਸ਼ ਦੇ ਵਿਕਟ ਕੀਪਰ ਤੇ ਬੱਲੇਬਾਜ਼ ਜਾਕੇਰ ਅਲੀ ਨੂੰ ਫੀਲਡਿੰਗ ਦੌਰਾਨ ਸੱਟ ਵੱਜਣ ਕਾਰਨ ਹਸਪਤਾਲ ਲਿਜਾਇਆ ਗਿਆ ਹੈ। ਤਸਕੀਨ ਅਹਿਮਦ ਦੀ ਗੇਂਦ ’ਤੇ ਪ੍ਰਮੋਦ ਮਦੁਸ਼ਾਨ ਦਾ ਕੈਚ ਫੜਨ ਦੀ ਕੋਸ਼ਿਸ਼ ਦੌਰਾਨ ਅਨਾਮੁਲ ਹੱਕ ਤੇ ਜਾਕੇਰ ਆਪਸ ਵਿੱਚ ਟਕਰਾ ਗਏ ਜਿਸ ਮਗਰੋਂ ਜਾਕੇਰ ਨੂੰ ਸਟਰੈਚਰ ’ਤੇ ਪਾ ਕੇ ਮੈਦਾਨ ’ਚੋਂ ਬਾਹਰ ਲਿਜਾਇਆ ਗਿਆ। ਜਾਕੇਰ, ਸੌਮਿਆ ਸਰਕਾਰ ਦੀ ਥਾਂ ਫੀਲਡਿੰਗ ਕਰਨ ਆਇਆ ਸੀ। ਮੁਸਤਫਿਜ਼ੁਰ ਰਹਿਮਾਨ ਨੂੰ ਮਾਸਪੇਸ਼ੀਆਂ ’ਚ ਖਿੱਚ ਪੈ ਜਾਣ ਕਾਰਨ ਮੈਦਾਨ ਛੱਡਣਾ ਪਿਆ। ਤਨਜ਼ੀਦ ਹਸਨ ਨੂੰ ਸਰਕਾਰ ਦੀ ਥਾਂ ਮੈਦਾਨ ’ਚ ਉਤਾਰਿਆ ਗਿਆ। -ਆਈਏਐੱਨਐੱਸ
Advertisement
Advertisement