ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਭਿਨੇਤਾ ਤੋਂ ਨੇਤਾ ਬਣ ਕੇ ਸੰਸਦ ਪੁੱਜੀਆਂ ਕਈ ਹਸਤੀਆਂ

06:44 AM Jun 06, 2024 IST

ਨਵੀਂ ਦਿੱਲੀ, 5 ਜੂਨ
ਇਨ੍ਹਾਂ ਲੋਕ ਸਭਾ ਚੋਣਾਂ ’ਚ ਵੋਟਰਾਂ ਨੇ ਕਈ ਨਵੇਂ ਤੇ ਕਈ ਪੁਰਾਣੇ ਫਿਲਮੀ ਸਿਤਾਰਿਆਂ ਨੂੰ ਆਪਣੇ ਨੁਮਾਇੰਦਿਆਂ ਵਜੋਂ ਪਸੰਦ ਕੀਤਾ ਹੈ ਜਿਨ੍ਹਾਂ ’ਚ ਪਹਿਲੀ ਵਾਰ ਸੰਸਦ ਮੈਂਬਰ ਬਣਨ ਵਾਲੇ ਕੰਗਨ ਰਣੌਤ ਤੇ ਅਰੁਣ ਗੋਵਿਲ ਤੋਂ ਲੈ ਕੇ ਹੇਮਾ ਮਾਲਿਨੀ ਤੇ ਮਨੋਜ ਤਿਵਾੜੀ ਤੱਕ ਸ਼ਾਮਲ ਹਨ।
ਫਿਲਮ ਅਦਾਕਾਰਾ ਤੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤੀ ਕੰਗਨਾ ਰਣੌਤ ਨੇ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਪਹਿਲੀ ਵਾਰ ਚੋਣ ਜਿੱਤੀ ਹੈ। ਉਸ ਨੇ ਛੇ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਤੇ ਸੂਬਾਈ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਹਰਾਇਆ। ਟੀਵੀ ਲੜੀਵਾਰ ਰਾਮਾਇਣ ’ਚ ਰਾਮ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਅਰੁਣ ਗੋਵਿਲ ਨੂੰ ਭਾਜਪਾ ਨੇ ਪਹਿਲੀ ਵਾਰ ਚੋਣ ਮੈਦਾਨ ’ਚ ਉਤਾਰਿਆ ਸੀ। ਉਨ੍ਹਾਂ ਮੇਰਠ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਸੁਨੀਤਾ ਵਰਮਾ ਨੂੰ ਹਰਾਇਆ। ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਲਗਾਤਾਰ ਤੀਜੀ ਵਾਰ ਮਥੁਰਾ ਸੰਸਦੀ ਹਲਕੇ ਤੋਂ ਜਿੱਤੀ ਹੈ। ਉਨ੍ਹਾਂ ਕਾਂਗਰਸ ਦੇ ਮੁਕੇਸ਼ ਧਨਗਰ ਨੂੰ ਹਰਾਇਆ। ਭੋਜਪੁਰੀ ਅਦਾਕਾਰ ਤੇ ਗਾਇਕ ਮਨੋਜ ਤਿਵਾੜੀ ਨੇ ਉੱਤਰ-ਪੂਰਬੀ ਦਿੱਲੀ ਹਲਕੇ ਤੋਂ ਕਾਂਗਰਸ ਦੇ ਕਨ੍ਹੱਈਆ ਕੁਮਾਰ ਨੂੰ ਹਰਾਇਆ। ਉਹ ਵੀ ਇਸ ਸੀਟ ਤੋਂ ਲਗਾਤਾਰ ਤੀਜੀ ਵਾਰ ਭਾਜਪਾ ਦੇ ਸੰਸਦ ਮੈਂਬਰ ਵਜੋਂ ਲੋਕ ਸਭਾ ਪਹੁੰਚੇ ਹਨ। ਭੋਜਪੁਰੀ ਸਿਨੇਮਾ ਤੇ ਇੱਕ ਹੋਰ ਮਸ਼ਹੂਰ ਅਦਾਕਾਰ ਰਵੀ ਕਿਸ਼ਨ ਨੇ ਵੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸਮਾਜਵਾਦੀ ਪਾਰਟੀ ਦੀ ਕਾਜਲ ਨਿਸ਼ਾਦ ਨੂੰ ਹਰਾ ਕੇ ਦੂਜੀ ਵਾਰ ਲੋਕ ਸਭਾ ਜਾਣ ਦਾ ਮੌਕਾ ਹਾਸਲ ਕੀਤਾ ਹੈ। ਕੇਰਲ ’ਚ ਅਦਾਕਾਰੀ ਤੋਂ ਸਿਆਸਤ ’ਚ ਆਏ ਭਾਜਪਾ ਉਮੀਦਵਾਰ ਸੁਰੇਸ਼ ਗੋਪੀ ਨੇ ਤ੍ਰਿਸ਼ੂਰ ਸੀਟ ’ਤੇ ਪਹਿਲੀ ਵਾਰ ਜਿੱਤ ਦਰਜ ਕੀਤੀ ਹੈ। ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਟੀਐੱਮਸੀ ਉਮੀਦਵਾਰ ਤੇ ਅਦਾਕਾਰ ਸ਼ਤਰੂਘਨ ਸਿਨਹਾ ਨੇ ਭਾਜਪਾ ਦੇ ਐੱਸਐੱਸ ਆਹਲੂਵਾਲੀਆ ਨੂੰ ਹਰਾਇਆ। ਇਸ ਤੋਂ ਪਹਿਲਾਂ ਉਹ ਭਾਜਪਾ ਤੇ ਕਾਂਗਰਸ ਦੇ ਮੈਂਬਰ ਰਹਿ ਚੁੱਕੇ ਹਨ। ਸਾਬਕਾ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਹਾਲਾਂਕਿ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਤੋਂ ਹਾਰ ਗਈ।
ਅਦਾਕਾਰ ਤੇ ਜਨ ਸੈਨਾ ਪਾਰਟੀ ਦੇ ਮੁਖੀ ਪਵਨ ਕਲਿਆਣ ਨੇ ਆਂਧਰਾ ਪ੍ਰਦੇਸ਼ ਦੀ ਪਿਤਾਪੁਰਮ ਵਿਧਾਨ ਸਭਾ ਸੀਟ ’ਤੇ ਵਾਈਐੱਸਆਰ ਕਾਂਗਰਸ ਦੀ ਵੀ ਗੰਗਾ ਨੂੰ ਹਰਾਇਆ। ਬੰਗਾਲੀ ਅਦਾਕਾਰਾ ਤੇ ਟੀਐੱਮਸੀ ਉਮੀਦਵਾਰ ਜੂਨ ਮਲੀਆ ਨੇ ਮੇਦਿਨੀਪੁਰ ਚੋਣ ਹਲਕੇ ਤੋਂ ਭਾਜਪਾ ਦੀ ਅਗਨੀਮਿੱਤਰਾ ਪੌਲ ਨੂੰ ਹਰਾਇਆ। ਇਸੇ ਤਰ੍ਹਾਂ ਇੱਕ ਹੋਰ ਬੰਗਾਲੀ ਅਦਾਕਾਰਾ ਤੇ ਟੀਐੱਮਸੀ ਉਮੀਦਵਾਰ ਸਾਇਨੀ ਘੋਸ਼ ਨੇ ਜਾਦਵਪੁਰ ਸੀਟ ਤੋਂ ਭਾਜਪਾ ਦੇ ਅਨੀਬਾਰਨ ਗਾਂਗੁਲੀ ਨੂੰ ਮਾਤ ਦਿੱਤੀ। ਬੰਗਾਲੀ ਅਦਾਕਾਰਾ ਤੇ ਟੀਐੱਮਸੀ ਦੀ ਤਿੰਨ ਵਾਰ ਦੀ ਸੰਸਦ ਮੈਂਬਰ ਸ਼ਤਾਬਦੀ ਰੌਇ ਨੇ ਭਾਜਪਾ ਦੇ ਦੇਵਤਨੂ ਭੱਟਾਚਾਰੀਆ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਲ ਕੀਤੀ। -ਪੀਟੀਆਈ

Advertisement

Advertisement
Advertisement