For the best experience, open
https://m.punjabitribuneonline.com
on your mobile browser.
Advertisement

ਇੰਡੀਆ ਗੱਠਜੋੜ ਦੇ ਕਈ ਆਗੂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ: ਸ਼ਾਹ

08:00 AM Apr 30, 2024 IST
ਇੰਡੀਆ ਗੱਠਜੋੜ ਦੇ ਕਈ ਆਗੂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ  ਸ਼ਾਹ
ਲੋਕਾਂ ਨੂੰ ਗਲਤੀ ਨਾਲ ਵੀ ਵਿਰੋਧੀ ਧਿਰ ਨੂੰ ਨਾ ਜਿਤਾਉਣ ਦੀ ਕੀਤੀ ਅਪੀਲ
Advertisement

ਝੰਜਾਰਪੁਰ ਵਿੱਚ ਰੈਲੀ ਦੌਰਾਨ ਮੰਚ ਤੋਂ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ। -ਫੋਟੋ: ਪੀਟੀਆਈ
ਝੰਜਾਰਪੁਰ/ਮਧੂਬਨੀ, 29 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚਿਤਾਵਨੀ ਦਿੱਤੀ ਕਿ ਗਲਤੀ ਨਾਲ ਵੀ ਇੰਡੀਆ ਗੱਠਜੋੜ ਦੀ ਜਿੱਤ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਗੱਠਜੋੜ ਦੇ ਸਿਖਰਲੇ ਆਗੂਆਂ ਵਿਚਾਲੇ ਲੜਾਈ ਨੂੰ ਜਨਮ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਐੱਮਕੇ ਸਟਾਲਿਨ, ਸ਼ਰਦ ਪਵਾਰ, ਲਾਲੂ ਪ੍ਰਸਾਦ ਯਾਦਵ ਤੇ ਮਮਤਾ ਬੈਨਰਜੀ ਜਿਹੇ ਆਗੂ ਇੱਕ-ਇੱਕ ਸਾਲ ਲਈ ਪ੍ਰਧਾਨ ਮੰਤਰੀ ਬਣਨ ਲਈ ਰਾਜ਼ੀ ਹੋ ਸਕਦੇ ਹਨ ਅਤੇ ਕਾਰਜਕਾਲ ਦਾ ਬਾਕੀ ਰਹਿੰਦਾ ਸਮਾਂ ਰਾਹੁਲ ਬਾਬਾ (ਰਾਹੁਲ ਗਾਂਧੀ) ਨੂੰ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਦੌਰਾਨ ਬਿਹਾਰ ਸਮੇਤ ਸਾਰੇ ਦੇਸ਼ ’ਚੋਂ ਭ੍ਰਿਸ਼ਟਾਚਾਰ ਖਤਮ ਹੋਵੇਗਾ ਅਤੇ ਸੂਬੇ ’ਚ ਜਾਤੀਵਾਦ ਖਤਮ ਕੀਤਾ ਜਾਵੇਗਾ। ਉਨ੍ਹਾਂ ਝੰਜਾਰਪੁਰ ਤੇ ਬੇਗੂਸਰਾਏ ਲੋਕ ਸਭਾ ਹਲਕਿਆਂ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੋਦੀ ਦਾ ਸੱਤਾ ’ਚ ਵਾਪਸ ਆਉਣਾ ਯਕੀਨੀ ਹੈ ਪਰ ਸੋਚੋ ਜੇਕਰ ਗਲਤੀ ਨਾਲ ਵੀ ਇੰਡੀਆ ਗੱਠਜੋੜ ਸੱਤਾ ’ਚ ਆ ਗਿਆ ਤਾਂ ਕੀ ਹੋਵੇਗਾ? ਪ੍ਰਧਾਨ ਮੰਤਰੀ ਕੌਣ ਬਣੇਗਾ? ਕੀ ਸਟਾਲਿਨ, ਸ਼ਰਦ ਪਵਾਰ, ਮਮਤਾ ਬੈਨਰਜੀ ਜਾਂ ਰਾਹੁਲ ਗਾਂਧੀ ਹੋਣਗੇ। ਉਹ ਇਹ ਅਹੁਦਾ ਪ੍ਰਤੀ ਸਾਲ ਦੇ ਹਿਸਾਬ ਨਾਲ ਵੰਡ ਲੈਣਗੇ। ਕੀ ਦੇਸ਼ ਇਸ ਤਰ੍ਹਾਂ ਚੱਲੇਗਾ।’ ਉਨ੍ਹਾਂ ਵਿਰੋਧੀ ਧਿਰ ’ਤੇ ਤਿੰਨ ਤਲਾਕ ਨੂੰ ਬਹਾਲ ਕਰਨ ਦੀ ਮਨਸ਼ਾ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਕੀ ਸਾਨੂੰ ਤਿੰਨ ਤਲਾਕ ਚਾਹੀਦਾ ਹੈ? ਰਾਹੁਲ ਗਾਂਧੀ ਤੇ ਲਾਲੂ ਪ੍ਰਸਾਦ ਜਿਹੇ ਇੰਡੀ ਗੱਠਜੋੜ ਦੇ ਆਗੂ ਕਹਿ ਰਹੇ ਹਨ ਕਿ ਉਹ ਮੁਸਲਿਮ ਪਰਸਨਲ ਲਾਅ ਦੀ ਰਾਖੀ ਕਰਨਗੇ। ਉਨ੍ਹਾਂ ਨੂੰ ਆਪਣੀਆਂ ਯੋਜਨਾਵਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਭਾਜਪਾ ਸਰਕਾਰ ਸਾਰੇ ਦੇਸ਼ ’ਚ ਸਾਂਝਾ ਸਿਵਲ ਕੋਡ ਲਾਗੂ ਕਰੇਗੀ।’
ਉਨ੍ਹਾਂ ਮੋਦੀ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ, ‘ਸਾਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਨਾ ਕਿ ਕਿਸੇ ਕਮਜ਼ੋਰ ਲੀਡਰਸ਼ਿਪ ਦੀ।’ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਓਬੀਸੀ ਦੇ ਖ਼ਿਲਾਫ਼ ਰਹੀ ਹੈ। ਇਸ ਨੇ ਮੰਡਲ ਕਮਿਸ਼ਨ ਦਾ ਵਿਰੋਧ ਕੀਤਾ। ਮੋਦੀ ਓਬੀਸੀ ਵਰਗ ’ਚੋਂ ਉੱਭਰੇ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਓਬੀਸੀ ਭਾਈਚਾਰੇ ਨੂੰ ਜਿੰਨੇ ਅਧਿਕਾਰ ਮਿਲੇ, ਉਹ ਪਹਿਲਾਂ ਕਦੀ ਵੀ ਨਹੀਂ ਸੀ ਮਿਲੇ। -ਪੀਟੀਆਈ

Advertisement

Advertisement
Author Image

Advertisement
Advertisement
×