ਜੀਨਗਰ ਸਮਾਜ ਦੇ ਪ੍ਰਧਾਨ ਸਣੇ ਕਈ ਆਗੂ ਅਕਾਲੀ ਦਲ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਡਕਾਲਾ, 24 ਮਈ
ਪਟਿਆਲਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਦੇ ਮੀਤ ਪ੍ਰਧਾਨ ਪ੍ਰੋ. ਸੁਮੇਰ ਸੀੜਾ ਦੀ ਪ੍ਰੇਰਨਾ ਸਦਕਾ ਜੀਨਗਰ ਸਮਾਜ ਦੇ ਪ੍ਰਧਾਨ ਰਾਕੇਸ਼ ਕੁਮਾਰ ਜੋਇਆ ਦੀ ਅਗਵਾਈ ਹੇਠ ਸਮਾਜ ਦੇ ਮੈਂਬਰ ਉਮੀਦਵਾਰ ਐੱਨਕੇ ਸ਼ਰਮਾ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ। ਐੱਨ.ਕੇ. ਸ਼ਰਮਾ ਨੇ ਕਿਹਾ ਕਿ ਜੀਨਗਰ ਸਮਾਜ ਪਟਿਆਲਾ ਦਾ ਇਕ ਅਹਿਮ ਹਿੱਸਾ ਹੈ ਜੋ ਪੰਜਾਬੀ ਜੁੱਤੀਆਂ ਬਣਾ ਕੇ ਵੇਚ ਕੇ ਆਪਣਾ ਪਾਲਣ-ਪੋਸ਼ਣ ਕਰਦਾ ਹੈ ਪਰ ਇਨ੍ਹਾਂ ਦੇ ਰੁਜ਼ਗਾਰ ਨੂੰ ਸੰਭਾਲਣ ਲਈ ਕਾਂਗਰਸ ਤੇ ‘ਆਪ’ ਸਰਕਾਰ ਨੇ ਕੁਝ ਨਹੀਂ ਕੀਤਾ। ਇਸ ਮੌਕੇ ਜੀਨਗਰ ਸਮਾਜ ਦੇ ਜਨਰਲ ਸਕੱਤਰ ਰਾਧਾ ਕ੍ਰਿਸ਼ਨ ਜੋਇਆ, ਮੈਨੇਜਰ ਰਾਜ ਕੁਮਾਰ ਸਿਸੋਦੀਆ, ਸਲਾਹਕਾਰ ਬੁੱਧਰਾਮ ਜੋਇਆ, ਸੁਨੀਲ ਕੁਮਾਰ ਡਾਬੀ, ਵਿਨੋਦ ਕੁਮਾਰ ਜੋਇਆ, ਜਯੋਤੀ ਗਹਿਲੋਤ, ਅਸ਼ੋਕ ਖੱਤਰੀ , ਬਾਬੂ ਲਾਲ , ਵਿੱਕੀ ਢਾਲੀਆ, ਮਨੋਹਰ ਸੋਲੰਕੀ, ਮਨੋਜ ਜੋਇਆ, ਕਮਲ ਸਿਸੋਦੀਆ, ਨਿਖਿਲ ਖੱਤਰੀ, ਦੇਵ ਸਿਸੋਦੀਆ, ਜੈਵੀਰ ਜੋਇਆ, ਜੈਪ੍ਰਕਾਸ਼, ਪ੍ਰਕਾਸ਼, ਕਨੱਈਆ ਲਾਲ ਸੋਲੰਕੀ, ਮੋਡੂਰਾਮ ਖੱਤਰੀ ਅਤੇ ਹੋਰ ਅਕਾਲੀ ਦਲ ਵਿੱਚ ਸ਼ਾਮਲ ਹੋਏ।