ਸਾਬਕਾ ਸਰਪੰਚ ਸਣੇ ਕਈ ਆਗੂ ‘ਆਪ’ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਧਾਰੀਵਾਲ, 11 ਸਤੰਬਰ
ਬਲਾਕ ਧਾਰੀਵਾਲ ਦੇ ਪਿੰਡ ਅਖਲਾਸਪੁਰ ਦੇ ਸਾਬਕਾ ਸਰਪੰਚ ਸੰਤੋਸ਼ ਕੁਮਾਰੀ, ਮੌਜੂਦਾ ਪੰਚਾਂ ਸਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਪਾਰਟੀ ਵਿੱਚ ਸਾਮਲ ਹੋਣ ਵਾਲਿਆਂ ਵਿੱਚ ਪਿੰਡ ਅਖਲਾਸਪੁਰ ਦੇ ਸਾਬਕਾ ਸਰਪੰਚ ਸੰਤੋਸ਼ ਕੁਮਾਰੀ, ਮੌਜੂਦਾ ਪੰਚ ਵਿਸ਼ਨੂੰ ਸ਼ਰਮਾ, ਪੰਚ ਨੀਲਮ ਕੁਮਾਰੀ, ਸੁਭਾਸ਼ ਮਸੀਹ ਪੰਚ, ਸੁਮਨ ਕੁਮਾਰੀ, ਸ਼ਾਂਤਾ ਰਾਣੀ, ਸਾਬਕਾ ਪੰਚ ਰਾਜ ਰਾਣੀ, ਸਾਬਕਾ ਪੰਚ ਇੰਦਰਜੀਤ ਸ਼ਰਮਾ, ਭਾਰਤ ਭੂਸ਼ਣ ਸਾਬਕਾ ਪੰਚ, ਰਾਮ ਸਰੂਪ ਪਟਵਾਰੀ (ਰਿਟਾ.), ਵਿਜੇ ਕੁਮਾਰ ਸੂਬੇਦਾਰ (ਰਿਟਾ.), ਰੋਸ਼ਨ ਲਾਲ, ਲੱਖਾ ਮਸੀਹ, ਵਿਜੇ ਮਸੀਹ, ਰਮਨ ਕੁਮਾਰ, ਸ਼ਿਵ ਕੁਮਾਰ, ਪ੍ਰੇਮ ਸਿੰਘ,ਅਮਰ ਸਿੰਘ, ਸੁਖਦੇਵ ਸਿੰਘ, ਰਵੀ ਮਸੀਹ ਆਦਿ ਸਾਮਲ ਹਨ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬੋਰਡ ਗੁਰਦਾਸਪੁਰ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ, ਕੌਂਸਲਰ ਰਜਿੰਦਰ ਕੁਮਾਰ ਲਵਲੀ, ਸਰਪੰਚ ਜਤਿੰਦਰ ਕੌਰ ਖੁੰਡੀ, ਸਰਪੰਚ ਹਰਪਾਲ ਸਿੰਘ ਕੰਗ ਹਾਜ਼ਰ ਸਨ।