For the best experience, open
https://m.punjabitribuneonline.com
on your mobile browser.
Advertisement

ਕਈ ਸਰਕਾਰੀ ਦਫ਼ਤਰਾਂ ਨੂੰ ਤਾਲੇ ਲਾਉਣੇ ਅਜੇ ਬਾਕੀ: ਬਿੱਟੂ

08:01 AM Mar 01, 2024 IST
ਕਈ ਸਰਕਾਰੀ ਦਫ਼ਤਰਾਂ ਨੂੰ ਤਾਲੇ ਲਾਉਣੇ ਅਜੇ ਬਾਕੀ  ਬਿੱਟੂ
ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦੇ ਹੋਏ ਐੱਮਪੀ ਰਵਨੀਤ ਬਿੱਟੂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 29 ਫਰਵਰੀ
ਨਗਰ ਨਿਗਮ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਤੋਂ ਬਾਅਦ ਗੇਟ ਨੂੰ ਤਾਲਾ ਲਾਉਣ ਦੇ ਮਾਮਲੇ ’ਚ ਕੇਸ ਦਰਜ ਹੋਣ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਾਫ਼ ਤੌਰ ’ਤੇ ਆਖ ਦਿੱਤਾ ਕਿ ਉਨ੍ਹਾਂ ਲੋਕਾਂ ਲਈ ਨਗਰ ਨਿਗਮ ਮੁੱਖ ਦਫ਼ਤਰ ’ਤੇ ਤਾਲਾ ਜੜਿਆ ਹੈ। ਹਾਲੇ ਤਾਂ ਸਿਰਫ਼ ਨਗਰ ਨਿਗਮ ਨੂੰ ਤਾਲਾ ਲਾਇਆ ਹੈ, ਕਈ ਹੋਰ ਸਰਕਾਰੀ ਦਫ਼ਤਰਾਂ ’ਤੇ ਵੀ ਜਲਦੀ ਹੀ ਕਾਂਗਰਸ ਵੱਲੋਂ ਤਾਲੇ ਲਾਏ ਜਾਣਗੇ। ਸਰਕਾਰ ਚਾਹੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਵੇ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੂੰ ਸੰਸਦ ਮੈਂਬਰ ਲੋਕਾਂ ਨੇ ਹੀ ਬਣਾਇਆ ਹੈ ਅਤੇ ਲੋਕਾਂ ਲਈ ਜੇਕਰ ਕੇਸ ਦਰਜ ਹੋ ਗਿਆ ਤਾਂ ਕੋਈ ਡਰ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੋਈ ਵੀ ਆਗੂ ਅਤੇ ਵਰਕਰ ਗ੍ਰਿਫ਼ਤਾਰ ਹੋਣ ਤੋਂ ਨਹੀਂ ਡਰਦਾ, ਸਰਕਾਰ ਜਦੋਂ ਮਰਜ਼ੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਏ।
ਸ੍ਰੀ ਬਿੱਟੂ ਨੇ ਇਹ ਵੀ ਆਖਿਆ ਕਿ ਉਨ੍ਹਾਂ ਤਾਂ ਲੋਕਾਂ ਲਈ ਤਾਲਾ ਲਾਇਆ, ਪਰ ਸਰਕਾਰ ਵੱਲੋਂ ਸੀਲ ਕੀਤੀਆਂ ਬਿਲਡਿੰਗਾਂ ਦੇ ਜੋ ਤਾਲੇ ਉਨ੍ਹਾਂ ਦੇ ਆਪਣੇ ਹੀ ਵਿਧਾਇਕ ਨੇ ਤੋੜੇ, ਉਸ ’ਤੇ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦਾ ਕੇਸ ਕਿਉਂ ਦਰਜ ਨਹੀਂ ਕੀਤਾ ਗਿਆ?
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੋਂ ਇਹ ਸਾਬਤ ਹੋ ਗਿਆ ਹੈ ਕਿ ਲੋਕਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ’ਤੇ ਕੇਸ ਦਰਜ ਹੋਵੇਗਾ।
ਸ੍ਰੀ ਬਿੱਟੂ ਨੇ ਕਿਹਾ ਕਿ ਜਿਸ ਸਮੇਂ ਉਹ ਨਗਰ ਨਿਗਮ ਗਏ ਸਨ ਤਾਂ ਉੱਥੇ ਕਰਮਚਾਰੀਆਂ ਵੱਲੋਂ ਪਹਿਲਾਂ ਹੀ ਦੋ ਵੱਡੇ ਤਾਲੇ ਅੰਦਰੋਂ ਲਾਏ ਗਏ ਸਨ। ਉਨ੍ਹਾਂ ਨੇ ਤਾਂ ਉਪਰੋਂ ਆਪਣਾ ਤਾਲਾ ਲਾਇਆ ਸੀ। ਸੰਸਦ ਮੈਂਬਰ ਬਿੱਟੂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕਿੱਥੇ-ਕਿੱਥੇ ਤਾਲੇ ਲਾਉਣ ਤੋਂ ਰੋਕਣਗੇ? ਜੋ ਨੀਲੇ ਕਾਰਡ ਕੱਟੇ ਗਏ, ਉਸ ਦਫ਼ਤਾਰ ਤਾਲਾ ਲਾਇਆ ਜਾਵੇਗਾ। ਬਿਜਲੀ ਵਿਭਾਗ ’ਚ ਕੰਮ ਨਹੀਂ ਹੋ ਰਹੇ, ਉੱਥੇ ਤਾਲਾ ਲਾਇਆ ਜਾਵੇਗਾ। ਸਿਵਲ ਹਸਪਤਾਲ ’ਚ ਗਰੀਬਾਂ ਦਾ ਇਲਾਜ ਨਹੀਂ ਹੋ ਰਿਹਾ, ਉਹ ਉੱਥੇ ਵੀ ਤਾਲਾ ਲਾਉਣਗੇ। ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੋਜ਼ ਸ਼ਹਿਰ ’ਚ ਇੰਨਾ ਕ੍ਰਾਈਮ ਹੋ ਰਿਹਾ ਹੈ। ਸਰਕਾਰ ਨੇ ਕਿੱਥੇ ਕਿੱਥੇ ਭ੍ਰਿਸ਼ਟਾਚਾਰ ਨਹੀਂ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×