For the best experience, open
https://m.punjabitribuneonline.com
on your mobile browser.
Advertisement

ਕਈ ਪਰਿਵਾਰਾਂ ਨੇ ‘ਪੰਜਾ’ ਛੱਡ ਕੇ ‘ਝਾੜੂ’ ਫੜਿਆ

10:59 AM May 12, 2024 IST
ਕਈ ਪਰਿਵਾਰਾਂ ਨੇ ‘ਪੰਜਾ’ ਛੱਡ ਕੇ ‘ਝਾੜੂ’ ਫੜਿਆ
‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਲਾਲ ਚੰਦ ਕਟਾਰੂਚੱਕ।
Advertisement

ਪੱਤਰ ਪ੍ਰੇਰਕ
ਪਠਾਨਕੋਟ, 11 ਮਈ
ਪੰਜਾਬ ਦੇ ਕੈਬਿਨਟ ਮੰਤਰੀ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਲਾਲ ਚੰਦ ਕਟਾਰੂਚੱਕ ਨੇ ਹਲਕੇ ਦੇ ਪਿੰਡ ਮਾੜੀ, ਟੋਲਾ, ਨੌਰੰਗਪੁਰ ਅਤੇ ਅਜੀਜ਼ਪੁਰ ਵਿੱਚ ਜਨ-ਸੰਵਾਦ ਮੀਟਿੰਗਾਂ ਕੀਤੀਆਂ। ਜਿਸ ਵਿੱਚ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲੇ ਪਰਿਵਾਰਕ ਆਗੂਆਂ ’ਚ ਅਜੀਤ ਸਿੰਘ, ਅਵਤਾਰ ਸਿੰਘ, ਚਰਨ ਸਿੰਘ, ਬਸ਼ੀਰ, ਸਾਬਕਾ ਸੈਨਿਕ ਜੋਗਿੰਦਰ ਪਾਲ ਤੇ ਸਰਦਾਰੀ ਲਾਲ, ਪ੍ਰਧਾਨ ਬਸ਼ੀਰ (ਪਰਮਾਨੰਦ), ਰੂਪ ਲਾਲ, ਬੂਟਾ ਰਾਮ, ਡਿੰਪਲ, ਕਿਸ਼ਨ ਚੰਦ, ਸੁਖਦੇਵ, ਹਰਦੇਵ ਸਿੰਘ, ਪ੍ਰੇਮ ਚੰਦ, ਮੱਖਣ ਗੁੱਜਰ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਆਗੂਆਂ ਨੇ ਗੁਰਦਾਸਪੁਰ ਹਲਕੇ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ ਹਾਰ ਦੇ ਡਰ ਤੋਂ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ ਜਦਕਿ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਕੇ ਨਵਾਂ ਅਧਿਆਏ ਲਿਖਿਆ ਹੈ।

Advertisement

Advertisement
Author Image

Advertisement
Advertisement
×