ਚੰਡੀਗੜ੍ਹ ਪ੍ਰੈੱਸ ਕਲੱਬ ਸਣੇ ਸ਼ਹਿਰ ਦੇ ਕਈ ਕਲੱਬਾਂ ਨੇ ਨਵੇਂ ਸਾਲ ਦੇ ਪ੍ਰੋਗਰਾਮ ਰੱਦ ਕੀਤੇ
10:31 PM Dec 30, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਦਸੰਬਰ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਨੂੰ ਲੈ ਕੇ ਚੰਡੀਗੜ੍ਹ ਪ੍ਰੈੱਸ ਕਲੱਬ ਸਣੇ ਸ਼ਹਿਰ ਦੇ ਕਈ ਕਲੱਬਾਂ ਨੇ ਨਵੇਂ ਵਰ੍ਹੇ ਦੇ ਸਮਾਗਮ ਰੱਦ ਕਰ ਦਿੱਤੇ ਹਨ। ਇਨ੍ਹਾਂ ਵਿੱਚ ਚੰਡੀਗੜ੍ਹ ਕਲੱਬ, ਚੰਡੀਗੜ੍ਹ ਗੌਲਫ਼ ਕਲੱਬ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਮੁਹਾਲੀ ਆਦਿ ਵੀ ਸ਼ਾਮਲ ਹਨ, ਜਿਨ੍ਹਾਂ ਨਵੇਂ ਸਾਲ ਦੀ ਆਮਦ ’ਤੇ 31 ਦਸੰਬਰ ਦੀ ਰਾਤ ਨੂੰ ਹੋਣ ਵਾਲੇ ਸਮਾਗਮ ਰੱਦ ਕੀਤੇ ਹਨ। ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਕੱਤਰ ਜਨਰਲ ਉਮੇਸ਼ ਸ਼ਰਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਲੱਬ ਦੇ ਆਨਰੇਰੀ ਮੈਂਬਰ (ਮੈਂਬਰਸ਼ਿਪ ਨੰਬਰ ਐੱਚ-64) ਸਨ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਨਵੇਂ ਵਰ੍ਹੇ ਦਾ ਸਮਾਗਮ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਆਪਣੇ ਮੈਂਬਰਾਂ ਲਈ 31 ਦਸੰਬਰ ਨੂੰ ਅੱਧੀ ਰਾਤ 12.30 ਵਜੇ ਤੱਕ ਖੁੱਲ੍ਹਾ ਰਹੇਗਾ, ਪਰ ਇਸ ਦੌਰਾਨ ਨਾ ਕੋਈ ਸੰਗੀਤਕ ਪ੍ਰੋਗਰਾਮ ਤੇ ਨਾ ਹੀ ਤੰਬੋਲਾ ਹੋਵੇਗਾ।
Advertisement
Advertisement