ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਲੋਆਣੀ ਦੀ ਟੈਂਕੀ ਦੇ ਦੂਸ਼ਿਤ ਪਾਣੀ ਕਾਰਨ ਕਈ ਬੱਚੇ ਬਿਮਾਰ

10:21 AM Jul 11, 2024 IST
ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਪਿੰਡ ਸੀਲੋਆਣੀ ਦੀ ਸਿਮਰਪ੍ਰੀਤ ਕੌਰ|

ਰਾਮ ਗੋਪਾਲ ਰਾਏਕੋਟੀ
ਰਾਏਕੋਟ, 10 ਜੁਲਾਈ
ਨੇੜਲੇ ਪਿੰਡ ਸੀਲੋਆਣੀ ਵਿੱਚ ਪਿਛਲੇ ਕੁਝ ਸਮੇਂ ਤੋਂ ਟੈਂਕੀ ਦਾ ਦੂਸ਼ਿਤ ਪਾਣੀ ਪੀਣ ਕਾਰਨ ਪਿੰਡ ਦੇ ਕਈ ਬੱਚੇ ਬਿਮਾਰ ਹੋ ਚੁੱਕੇ ਹਨ। ਵਧੇਰੇ ਇਲਾਜ ਦੌਰਾਨ ਠੀਕ ਵੀ ਹੋ ਗਏ ਪਰ ਪਿੰਡ ਵਿੱਚ ਬੱਚਿਆਂ ਦਾ ਬਿਮਾਰ ਹੋਣਾ ਅਜੇ ਵੀ ਜਾਰੀ ਹੈ। ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਪਿੰਡ ਦੀ ਵਸਨੀਕ ਇੱਕ ਲੜਕੀ ਸਿਮਰਪ੍ਰੀਤ ਕੌਰ ਨੂੰ ਪੀਲੀਏ ਦੀ ਸ਼ਿਕਾਇਤ ਵੀ ਦੱਸੀ ਜਾ ਰਹੀ ਹੈ।
ਇਸ ਸਬੰਧ ਵਿੱਚ ਬੀਕੇਯੂ (ਦੋਆਬਾ) ਦੇ ਬਲਾਕ ਪ੍ਰਧਾਨ ਅਤੇ ਪਿੰਡ ਵਾਸੀ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਦੱਸਿਆ ਕਿ ਪਿੰਡ ਵਿੱਚ ਬਿਮਾਰੀ ਫੈਲਣ ਦਾ ਕਾਰਨ ਪਿੰਡ ਦੀ ਪਾਣੀ ਵਾਲੀ ਟੈਂਕੀ ਹੈ, ਕਿਉਂਕਿ ਬਿਮਾਰੀ ਦੀ ਇਹ ਸ਼ਿਕਾਇਤ ਸਿਰਫ਼ ਉਨ੍ਹਾਂ ਘਰਾਂ ਵਿੱਚੋਂ ਹੀ ਆ ਰਹੀ ਹੈ, ਜਿਨ੍ਹਾਂ ਵਿੱਚ ਸਰਕਾਰੀ ਟੈਂਕੀ ਦਾ ਕੁਨੈਕਸ਼ਨ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਪਿਛਲੇ ਮਹੀਨੇ ਦੌਰਾਨ 30-40 ਬੱਚੇ ਡਾਇਰੀਆ ਤੋਂ ਪੀੜਤ ਹੋ ਚੁੱਕੇ ਹਨ। ਇਸ ਸਬੰਧੀ ਹੈਲਥ ਇੰਸਪੈਕਟਰ ਸਵਰਨ ਸਿੰਘ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਾਣੀ ਵਾਲੀ ਟੈਂਕੀ ਤੋਂ ਲਿਆ ਗਿਆ ਪਾਣੀ ਦਾ ਨਮੂਨਾ ਲੈਬ ਟੈਸਟ ’ਚ ਫੇਲ੍ਹ ਹੋ ਗਿਆ ਹੈ। ਇਸ ਸਬੰਧੀ ਉਹ ਵਾਟਰ ਵਰਕਸ ਵਿਭਾਗ ਨੂੰ ਟੈਂਕੀ ਦੀ ਸਾਫ਼-ਸਫ਼ਾਈ ਕਰਵਾਉਣ ਅਤੇ ਪਾਣੀ ਸਾਫ ਕਰਨ ਵਾਲੀ ਦਵਾਈ ਪਾਉਣ ਲਈ ਕਹਿ ਚੁੱਕੇ ਹਨ। ਵਾਟਰ ਵਰਕਸ ਵਿਭਾਗ ਦੇ ਐੱਸਡੀਓ ਜਗਜੀਤ ਸਿੰਘ ਨੇ ਕਿਹਾ ਕਿ ਟੈਂਕੀ ਦੇ ਪਾਣੀ ਵਿੱਚ ਕੋਈ ਨੁਕਸ ਨਹੀਂ ਹੈ ਅਤੇ ਬਿਮਾਰੀ ਪੀੜਤ ਵਿਅਕਤੀਆਂ ਦੇ ਘਰ ਵਿੱਚ ਫੈਲੀ ਗੰਦਗੀ ਕਾਰਨ ਵੀ ਹੋ ਸਕਦੀ ਹੈ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਟੈਂਕੀ ਦੇ ਪਾਣੀ ਦਾ ਲਿਆ ਗਿਆ ਨਮੂਨਾ ਫੇਲ੍ਹ ਹੋ ਚੁੱਕਿਆ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਟੈਂਕੀ ਦੇ ਪਾਣੀ ਦਾ ਨਮੂਨਾ ਵਿਭਾਗ ਦੀ ਲੈਬ ਵਿੱਚੋਂ ਟੈਸਟ ਕਰਵਾਉਣਗੇ।

Advertisement

Advertisement