For the best experience, open
https://m.punjabitribuneonline.com
on your mobile browser.
Advertisement

ਕਈ ਕੇਂਦਰੀ ਮੰਤਰੀਆਂ ਨੂੰ ਝੱਲਣੀ ਪਈ ਨਮੋਸ਼ੀ

06:42 AM Jun 05, 2024 IST
ਕਈ ਕੇਂਦਰੀ ਮੰਤਰੀਆਂ ਨੂੰ ਝੱਲਣੀ ਪਈ ਨਮੋਸ਼ੀ
Advertisement

ਨਵੀਂ ਦਿੱਲੀ, 4 ਜੂਨ
ਲੋਕ ਸਭਾ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਮਗਰੋਂ ਕਈ ਕੇਂਦਰੀ ਮੰਤਰੀ ਆਪਣੇ ਵਿਰੋਧੀਆਂ ਤੋਂ ਹਾਰ ਗਏ ਹਨ, ਜਿਨ੍ਹਾਂ ਵਿੱਚ ਭਾਜਪਾ ਆਗੂ ਸਮ੍ਰਿਤੀ ਇਰਾਨੀ, ਅਜੈ ਮਿਸ਼ਰਾ ਟੈਨੀ, ਅਰਜੁਨ ਮੁੰਡਾ ਤੇ ਕੈਲਾਸ਼ ਚੌਧਰੀ ਸ਼ਾਮਲ ਹਨ। ਕੇਰਲਾ ਦੀ ਤਿਰੂਵਨੰਤਪੁਰਮ ਸੀਟ ਤੋਂ ਬਿਜਲੀ ਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ, ਕਾਂਗਰਸੀ ਉਮੀਦਵਾਰ ਸ਼ਸ਼ੀ ਥਰੂਰ ਤੋਂ 16,077 ਵੋਟਾਂ ਨਾਲ ਹਾਰ ਗਏ ਹਨ। ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਰਾਜਸਥਾਨ ਦੇ ਅਲਵਰ ਵਿੱਚ ਕਾਂਗਰਸੀ ਉਮੀਦਵਾਰ ਲਲਿਤ ਯਾਦਵ ਨੂੰ 48,282 ਵੋਟਾਂ ਨਾਲ ਹਾਰ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪੰਜਵੀਂ ਵਾਰ ਹਮੀਰਪੁਰ ਤੋਂ ਜਿੱਤ ਹਾਸਲ ਕਰਦਿਆਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸਤਪਾਲ ਰਾਏਜ਼ਾਦਾ ਨੂੰ 1,82,357 ਵੋਟਾਂ ਨਾਲ ਹਰਾਇਆ ਹੈ। ਝਾਰਖੰਡ ਦੀ ਕੁੰਤੀ ਲੋਕ ਸਭਾ ਸੀਟ ’ਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਬਾਰੇ ਕੇਂਦਰੀ ਰਾਜ ਮੰਤਰੀ ਐੱਲ ਮੁਰੂਗਨ ਡੀਐੱਮਕੇ ਦੇ ਏ. ਰਾਜਾ ਨਾਲੋਂ 2.40,585 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਗਏ ਹਨ।
ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਕਾਂਗਰਸੀ ਉਮੀਦਵਾਰ ਕਾਲੀਚਰਨ ਮੁੰਡਾ ਨਾਲੋਂ 1.49 ਲੱਖ ਵੋਟਾਂ ਨਾਲ ਹਾਰ ਗਏ ਹਨ। ਇਸੇ ਤਰ੍ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਬਾਰੇ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਬਾੜਮੇਰ ਤੋਂ ਹਾਰ ਗਏ ਹਨ। ਕੇਂਦਰੀ ਰੱਖਿਆ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ ਲਖਨਊ ਸੀਟ ਤੋਂ 1,35,159 ਵੋਟਾਂ ਨਾਲ ਸਮਾਜਵਾਦੀ ਪਾਰਟੀ ਦੇ ਰਵੀਦਾਸ ਮੇਹਰੋਤਰਾ ਤੋਂ ਜਿੱਤ ਗਏ ਹਨ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਗਪੁਰ ਸੀਟ ’ਤੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਵਿਕਾਸ ਠਾਕਰੇ ਤੋਂ ਜਿੱਤ ਗਏ ਹਨ ਜਦਕਿ ਵਣਜ ਤੇ ਸਨਅਤ ਮੰਤਰੀ ਪਿਯੂਸ਼ ਗੋਇਲ ਮੁੰਬਈ ਉੱਤਰੀ ਸੀਟ ਤੋਂ ਜਿੱਤ ਗਏ ਹਨ। ਕੇਂਦਰੀ ਧਰਤੀ ਵਿਗਿਆਨ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮੀ ਸੀਟ ’ਤੇ ਆਪਣੇ ਵਿਰੋਧੀ ਤੋਂ 1,00,738 ਵੋਟਾਂ ਨਾਲ ਜਿੱਤ ਗਏ ਹਨ। ਕੇਂਦਰੀ ਮੰਤਰੀ- ਅਰਜੁਨ ਰਾਮ ਮੇਘਵਾਲ (ਬੀਕਾਨੇਰ) ਤੇਂ 55.711 ਵੋਟਾਂ ਨਾਲ ਜਿੱਤ ਗਏ ਹਨ। ਗਜੇਂਦਰ ਸਿੰਘ ਸ਼ੇਖਾਵਤ (ਜੋਧਪੁਰ) 1.14,750 ਵੋਟਾਂ ਨਾਲ ਜਿੱਤ ਗਏ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×