ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਲਕਾ ਫਰੀਦਕੋਟ ਤੋਂ ਸਿਆਸੀ ਪੌੜੀ ਚੜ੍ਹੇ ਕਈ ਵੱਡੇ ਆਗੂ

08:56 AM Mar 30, 2024 IST
ਸੁਖਬੀਰ ਬਾਦਲ, ਜਗਮੀਤ ਬਰਾੜ, ਪਰਮਜੀਤ ਕੌਰ ਗੁਲਸ਼ਨ ਅਤੇ ਬਲਵੰਤ ਸਿੰਘ ਰਾਮੂਵਾਲੀਆ।

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਾਰਚ
ਫਰੀਦਕੋਟ ਜ਼ਿਲ੍ਹਾ ਸਾਲ 1972 ਵਿੱਚ ਹੋਂਦ ਵਿਚ ਆਇਆ ਜੋ ਸਾਲ 1977 ’ਚ ਲੋਕ ਸਭਾ ਹਲਕਾ ਬਣਿਆ। ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ, ਜਗਮੀਤ ਸਿੰਘ ਬਰਾੜ, ਬਲਵੰਤ ਸਿੰਘ ਰਾਮੂਵਾਲੀਆ, ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਕਈ ਹੋਰ ਸਿਆਸੀ ਆਗੂਆਂ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਹੈ।
ਇਸ ਹਲਕੇ ਦੇ ਵੋਟਰਾਂ ਦੀ ਖਾਸ ਗੱਲ ਇਹ ਰਹੀ ਕਿ ਜਿੱਤ ਮਗਰੋਂ ਹਲਕੇ ’ਚ ਨਾ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਉਹ ਸਬਕ ਸਿਖਾਉਂਦੇ ਆ ਰਹੇ ਹਨ। ਸਾਲ 2009 ਵਿਚ ਇਹ ਹਲਕਾ ਰਾਖਵਾਂ ਹੋਇਆ ਤਾਂ ਇਥੋਂ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਸੰਸਦ ਮੈਂਬਰ ਬਣੇ ਪਰ ਹਲਕੇ ਵਿਚ ਕੋਈ ਵਿਕਾਸ ਪ੍ਰਾਜੈਕਟ ਆਦਿ ਨਾ ਲਿਆਉਣ ਕਰਕੇ ਵੋਟਰ ਨਾਰਾਜ਼ ਹੋ ਗਏ ਜਿਨ੍ਹਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਨਕਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਪ੍ਰੋ. ਸਾਧੂ ਸਿੰਘ ਭਾਰੀ ਬਹੁਮਤ ਨਾਲ ਚੋਣ ਜਿੱਤ ਗਏ ਪਰ ਉਹ ਵੀ ਪੰਜ ਸਾਲ ਹਲਕੇ ’ਚੋਂ ਗਾਇਬ ਰਹੇ ਤਾਂ ਵੋਟਰਾਂ ਨੇ ਸਾਲ 2019 ਦੀ ਚੋਣ ਵਿਚ ਉਨ੍ਹਾਂ ਨੂੰ ਵੀ ਨਕਾਰਦੇ ਹੋਏ ਕਾਂਗਰਸ ਦੇ ਮੁਹੰਮਦ ਸਦੀਕ ਨੂੰ ਸੰਸਦ ਮੈਂਬਰ ਚੁਣ ਲਿਆ ਪਰ ਮੁਹੰਮਦ ਸਦੀਕ ਵੀ ਹਲਕੇ ’ਚੋਂ ਗਾਇਬ ਹੀ ਰਹਿਣ ਕਰਕੇ ਇਸ ਵਾਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੇ ਰੌਂਅ ਵਿਚ ਨਹੀਂ ਜਾਪਦੀ। ਭਾਵੇਂ ਇਨ੍ਹਾਂ ਸੰਸਦ ਮੈਂਬਰਾਂ ਨੇ ਆਪਣੇ ਕੋਟੇ ਵਿਚੋਂ ਫੰਡ ਜਾਰੀ ਕੀਤੇ ਪਰ ਵੋਟਰਾਂ ਵਿਚ ਆਪਣਾ ਆਧਾਰ ਨਹੀਂ ਬਣਾ ਸਕੇ।
ਇਸ ਹਲਕੇ ਦੇ ਹੋਂਦ ’ਚ ਆਉਣ ਉੱਤੇ ਸਾਲ 1977 ਤੋਂ 2019 ਤੱਕ ਕੁੱਲ 12 ਵਾਰ ਹੋਈਆਂ ਚੋਣਾਂ ਵਿਚ 6 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਜਿਨ੍ਹਾਂ ’ਚੋਂ ਤਿੰਨ ਵਾਰ ਸੁਖਬੀਰ ਸਿੰਘ ਬਾਦਲ ਅਤੇ ਇਕ ਵਾਰ ਸੂਬੇ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੀ ਨੁਮਾਇੰਦਗੀ ਕੀਤੀ। ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਮਗਰੋਂ ਸਾਲ 1977 ਵਿਚ ਹੋਈ ਜ਼ਿਮਨੀ ਚੋਣ ਵਿਚ ਬਲਵੰਤ ਸਿੰਘ ਰਾਮੂਵਾਲੀਆ ਨੇ ਸਿਆਸੀ ਕਰੀਅਰ ਸ਼ੁਰੂ ਕੀਤਾ ਤੇ ਜਿੱਤ ਪ੍ਰਾਪਤ ਕੀਤੀ। ਸਾਲ 1980 ਵਿਚ ਹਰਚਰਨ ਸਿੰਘ ਬਰਾੜ ਦੀ ਪਤਨੀ ਗੁਰਬਿੰਦਰ ਕੌਰ ਬਰਾੜ ਨੇ ਸਿਆਸੀ ਕਰੀਅਰ ਸ਼ੁਰੂ ਕੀਤਾ ਤੇ ਸੰਸਦ ਮੈਂਬਰ ਬਣੀ। ਫਰੀਦਕੋਟ ’ਚ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਨਾ ਕਿਸੇ ਵੀ ਪਾਰਟੀ ਲਈ ਸੁਖਾਲਾ ਨਹੀਂ ਹੋਵੇਗਾ। ਸੂਬੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਅਦਾਕਾਰ ਕਰਮਜੀਤ ਅਨਮੋਲ ਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋਂ ਧਰਮਕੋਟ ਹਲਕੇ ਨਾਲ ਸਬੰਧਤ ਬਲਦੇਵ ਸਿੰਘ ਗਗੜਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜਦੋਂ ਕਿ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦਾ ਉਮੀਦਵਾਰਾਂ ਲਈ ਮੰਥਨ ਜਾਰੀ ਹੈ। ਹਾਲਾਂ ਕਿ ਅਕਾਲੀ ਦਲ ਵੱਲੋਂ ਧਰਮਕੋਟ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸ਼ੀਤਲ ਸਿੰਘ ਦੇ ਫਰਜੰਦ ਰਾਜਵਿੰਦਰ ਸਿੰਘ ਦਾ ਨਾਮ ਲਗਪਗ ਤੈਅ ਮੰਨਿਆ ਜਾ ਰਿਹਾ ਹੈ।

Advertisement

ਅਕਾਲੀ ਦਲ ਦੀ ਟਿਕਟ ਲਈ ਰਾਜਵਿੰਦਰ ਸਿੰਘ ਧਰਮਕੋਟ ਦਾ ਨਾਮ ਅੱਗੇ

ਰਾਜਵਿੰਦਰ ਸਿੰਘ ਧਰਮਕੋਟ।

ਫਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਲੋਕ ਸਭਾ ਹਲਕਾ ਫਰੀਦਕੋਟ (ਰਾਖਵੇਂ) ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਹਾਸਲ ਕਰਨ ਲਈ ਬੇਸ਼ੱਕ ਅੱਧੀ ਦਰਜਨ ਨਾਵਾਂ ਦੀ ਚਰਚਾ ਹੈ ਪਰ ਇਸ ਚਰਚਾ ਵਿੱਚ ਨੌਜਵਾਨ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਹਲਕੇ ਦੇ ਤਿੰਨ ਵਾਰ ਦੇ ਵਿਧਾਇਕ ਸ਼ੀਤਲ ਸਿੰਘ ਦੇ ਫਰਜ਼ੰਦ ਹਨ ਅਤੇ ਮਰਹੂਮ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਦੋਹਤੇ ਹਨ ਜੋ ਬਾਦਲ ਪਰਿਵਾਰ ਦੇ ਅਤਿ ਕਰੀਬੀਆਂ ਵਿੱਚੋਂ ਸਨ। ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੋਂ ਇਲਾਵਾ ਕੋਟਕਪੂਰਾ ਅਤੇ ਜੈਤੋ ਹਲਕਿਆਂ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਰਾਜਵਿੰਦਰ ਸਿੰਘ ਦੇ ਹੱਕ ਵਿੱਚ ਦੱਸੀ ਜਾ ਰਹੀ ਹੈ। ਉਹ ਐਮਬੀਏ ਪਾਸ ਹਨ। ਉਂਜ ਟਿਕਟ ਹਾਸਲ ਕਰਨ ਲਈ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟ ਭਾਈ ਵੀ ਸਰਗਰਮ ਦੱਸੇ ਜਾ ਰਹੇ ਹਨ।

Advertisement
Advertisement