ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਰਾਲਾ ਦੇ ਕਈ ਇਲਾਕੇ ਪਾਣੀ ਵਿੱਚ ਘਿਰੇ

08:00 AM Jul 10, 2023 IST
ਸਮਰਾਲਾ ਸ਼ਹਿਰ ਦੀ ਮੁੱਖ ਸਡ਼ਕ ’ਤੇ ਭਰਿਆ ਮੀਂਹ ਦਾ ਪਾਣੀ।

ਡੀਪੀਐੱਸ ਬੱਤਰਾ
ਸਮਰਾਲਾ, 9 ਜੁਲਾਈ
ਪੰਜਾਬ ’ਚ ਹੋ ਰਹੀ ਭਾਰੀ ਬਰਸਾਤ ਨੇ ਸੂਬੇ ਅੰਦਰ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਲਗਾਤਾਰ ਭਾਰੀ ਮੀਂਹ ਦੇ ਚਲਦੇ ਡੈਮਾਂ ਅਤੇ ਦਰਿਆਵਾਂ ’ਚ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਪੂਰੀ ਤਰ੍ਹਾ ਚੌਕਸ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਸਮਰਾਲਾ ਇਲਾਕੇ ਵਿਚ ਵੀ ਬਰਸਾਤ ਦਾ ਪਾਣੀ ਕਹਿਰ ਢਾਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਕਈ ਪਿੰਡਾਂ ਅੰਦਰ ਕਈ-ਕਈ ਫੁੱਟ ਪਾਣੀ ਭਰ ਚੁੱਕਿਆ ਹੈ। ਨੇੜਲੇ ਪਿੰਡ ਹੇੈਡੋਂ ਅਤੇ ਕੋਟਾਲਾ ਵਿੱਚ ਵੀ ਅਚਾਨਕ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਕਈ ਹੋਰ ਪਿੰਡਾਂ ਵਿਚ ਬਰਸਾਤ ਦਾ ਪਾਣੀ ਬਹੁਤ ਤੇਜ਼ ਵਹਾਅ ਨਾਲ ਅੱਗੇ ਵੱਧ ਰਿਹਾ ਹੈ ਅਤੇ ਕਈ ਏਕੜ ਖੇਤ ਡੂੰਘੇ ਪਾਣੀ ਨਾਲ ਭਰ ਚੁੱਕੇ ਹਨ। ਕਿਸਾਨਾਂ ਦਾ ਕਈ ਏਕੜ ਨਵਾਂ ਬੀਜਿਆ ਝੋਨਾ ਡੁੱਬ ਗਿਆ ਹੈ। ਭਾਰੀ ਮੀਂਹ ਕਾਰਨ ਪਿੰਡਾਂ ਵਿਚ ਹਰ ਪਾਸੇ ਖੇਤਾਂ ਵਿਚ ਪਾਣੀ ਹੀ ਪਾਣੀ ਦਿਖ ਰਿਹਾ ਹੈ। ਕਿਸਾਨਾਂ ਦੀ ਝੋਨੇ ਦੀ ਫਸਲ ਕਿਤੇ ਵੀ ਨਜ਼ਰ ਨਹੀਂ ਆ ਰਹੀ, ਇੱਥੋਂ ਤੱਕ ਕਿ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਤੋੜ ਕੇ ਪਾਰ ਕਰਦਾ ਹੋਇਆ ਦੂਜੇ ਪਿੰਡਾਂ ਵੱਲ ਨੂੰ ਵੱਧਦਾ ਜਾ ਰਿਹਾ ਹੈ। ਪਿੰਡ ਹੇਡੋਂ ਵਿਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਲੋਕਾਂ ਦੇ ਘਰ ਤੱਕ ਪਾਣੀ ਵਿਚ ਡੁੱਬ ਚੁੱਕੇ ਹਨ।

Advertisement

ਪੁਲੀਸ ਚੌਕੀ ਵਿੱਚ ਵੜਿਆ ਪਾਣੀ

ਪੁਲੀਸ ਚੌਕੀ ’ਚ ਭਰਿਆ ਹੋਇਆ ਪਾਣੀ

ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਪੁਲੀਸ ਚੌਂਕੀ ਹੇਡੋਂ ਅੰਦਰ ਵੀ ਪਾਣੀ ਵੜ ਗਿਆ ਹੈ। ਨਾਲ ਲੱਗੇ ਕਈ ਹੋਰ ਪਿੰਡਾਂ ਬਹਿਲੋਲਪੁਰ, ਕੋਟਾਲਾ, ਨਾਨੋਵਾਲ, ਬਰਮਾ ਆਦਿ ਵਿਚ ਵੀ ਇਹੋ ਹਾਲਾਤ ਹਨ। ਸੜਕਾਂ ਵਿਚ ਮੀਂਹ ਦੇ ਪਾਣੀ ਨਾਲ ਕਿਤੇ ਪਾੜ ਪੈ ਗਿਆ ਅਤੇ ਕਈ ਥਾਵਾਂ ’ਤੇ ਨਿਕਾਸੀ ਲਈ ਸੜਕਾਂ ਨੂੰ ਤੋੜਨਾ ਪੈ ਰਿਹਾ ਹੈ। ਅਜੇ ਤੱਕ ਕੁੱਲ ਕਿੰਨੀ ਏਕੜ ਫਸਲ ਮੀਂਹ ਨਾਲ ਪ੍ਰਭਾਵਿਤ ਹੋਈ ਇਸ ਬਾਰੇ ਸਹੀ ਅੰਕੜਾ ਤਾਂ ਨਹੀਂ ਮਿਲਿਆ ਪਰ ਕਿਸਾਨ ਚਿੰਤਤ ਹਨ ਕਿ ਜੇਕਰ ਖੇਤਾਂ ਵਿਚ ਪਾਣੀ ਉਤਰਨ ਤੋਂ ਬਾਅਦ ਝੋਨਾ ਠੀਕ ਨਾ ਰਿਹਾ ਤਾਂ ਉਨ੍ਹਾਂ ਨੂੰ ਮੁੜ ਤੋਂ ਪ੍ਰਤੀ ਏਕੜ ਹਜ਼ਾਰਾਂ ਰੁਪਏ ਖਰਚ ਕੇ ਇਸ ਦੀ ਬਿਜਾਈ ਦੁਬਾਰਾ ਕਰਨੀ ਪਵੇਗੀ।

Advertisement

Advertisement
Tags :
ਇਲਾਕੇਸਮਰਾਲਾਘਿਰੇਪਾਣੀ:ਵਿੱਚ