For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਦੇ ਕਈ ਇਲਾਕੇ ਬੁੱਢੇ ਨਾਲੇ ਦੇ ਪਾਣੀ ’ਚ ਡੁੱਬੇ

07:32 AM Jul 11, 2023 IST
ਲੁਧਿਆਣਾ ਦੇ ਕਈ ਇਲਾਕੇ ਬੁੱਢੇ ਨਾਲੇ ਦੇ ਪਾਣੀ ’ਚ ਡੁੱਬੇ
ਸਤਲੁਜ ਦਰਿਆ ਦੇ ਕੰਢਿਆਂ ’ਤੇ ਬੰਨ੍ਹ ਮਾਰਨ ਲਈ ਰੇਤ ਦੀਆਂ ਬੋਰੀਆਂ ਭਰਦੀਆਂ ਹੋਈਆਂ ਔਰਤਾਂ। ਫੋਟੋ: ਹਿਮਾਂਸ਼ੂ ਮਹਾਜਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੁਲਾਈ
ਤਿੰਨ ਦਨਿਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਰੁੱਕਣ ਤੋਂ ਬਾਅਦ ਆਖਰਕਾਰ ਸੋਮਵਾਰ ਦੀ ਸਵੇਰੇ ਲੋਕਾਂ ਨੂੰ ਕੁਝ ਰਾਹਤ ਮਿਲੀ, ਪਰ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ ਹੈ। ਸਤਲੁਜ ’ਚ ਪਾਣੀ ਵੱਧਣ ਕਾਰਨ ਸ਼ਹਿਰ ਦਾ ਬੁੱਢਾ ਦਰਿਆ ਵੀ ਓਵਰਫਲੋਅ ਹੋ ਰਿਹਾ ਹੈ। ਬੁੱਢਾ ਨਾਲਾ ਓਵਰਫਲੋਅ ਹੋਣ ਕਾਰਨ ਪ੍ਰਸ਼ਾਸਨ ਦੀ ਨੀਂਦ ਉਡੀ ਹੋਈ ਹੈ। ਮੀਂਹ ਬੰਦ ਹੋਣ ਦੇ ਬਾਵਜੂਦ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਜ਼ਿਆਦਾ ਹੈ ਤੇ ਉਹ ਓਵਰਫਲੋਅ ਹੋ ਰਿਹਾ ਹੈ। ਕਈ ਇਲਾਕਿਆਂ ’ਚ ਹਾਲੇ ਤੱਕ ਬੁੱਢੇ ਨਾਲੇ ਦਾ ਪਾਣੀ ਭਰਿਆ ਪਿਆ ਹੈ ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਲੋਕ ਪਾਣੀ ਤੋਂ ਪ੍ਰੇਸ਼ਾਨ ਤਾਂ ਹਨ ਹੀ, ਇਸ ਦੇ ਨਾਲ ਹੀ ਗੰਦੇ ਨਾਲੇ ਦਾ ਗੰਦ ਜੋ ਉਨ੍ਹਾਂ ਦੇ ਘਰਾਂ ’ਚ ਦਾਖਲ ਹੋ ਗਿਆ ਹੈ, ਉਸ ਤੋਂ ਵੀ ਪ੍ਰੇਸ਼ਾਨ ਹਨ। ਸ਼ਹਿਰ ਦੇ 14 ਇਲਾਕਿਆਂ ’ਚ ਬੁੱਢੇ ਨਾਲੇ ਦਾ ਪਾਣੀ ਵੜਿਆ ਹੈ ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਦੱਸ ਦੇਈਏ ਕਿ ਬੁੱਢਾ ਨਾਲਾ ਸ਼ਹਿਰ ਦੇ 14 ਕਿਲੋਮੀਟਰ ਦੇ ਰਸਤੇ ਅਤੇ 5 ਵਿਧਾਨ ਸਭਾ ਹਲਕਿਆਂ ਦੇ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ। ਪੰਜਾਂ ਵਿਧਾਨ ਸਭਾ ਹਲਕਿਆਂ ਦੇ ਕਈ ਇਲਾਕੇ ਬੁੱਢੇ ਨਾਲੇ ਦੇ ਪਾਣੀ ’ਚ ਡੁੱਬੇ ਹੋਏ ਹਨ। ਮਾਛੀਵਾੜਾ ਤੋਂ ਸ਼ੁਰੂ ਹੋਣ ਵਾਲਾ ਬੁੱਢਾ ਨਾਲਾ ਪਿੱਛੇ ਕਈ ਇਲਾਕਿਆਂ ਨੂੰ ਡੁਬੋ ਚੁੱਕਿਆ ਹੈ ਤੇ ਇਸ ਤੋਂ ਬਾਅਦ ਤਾਜਪੁਰ ਰੋਡ ’ਤੇ ਝੁੱਗੀਆਂ, ਵਿਜੇ ਨਗਰ ਤੇ ਇਸ ਦੇ ਨਾਲ ਨਾਲ ਆਸਪਾਸ ਦੇ ਇਲਾਕੇ ’ਚ ਪਾਣੀ ਦਾਖਲ ਹੋਇਆ ਹੈ। ਵਿਧਾਨ ਸਭਾ ਹਲਕਾ ਕੇਂਦਰੀ ਦੀ ਗੱਲ ਕੀਤੀ ਜਾਵੇ ਤਾਂ ਢੋਕਾ ਮੁਹੱਲਾ, ਸ਼ਿਵਾਜੀ ਨਗਰ, ਨਿਊ ਸ਼ਿਵਾਜੀ ਨਗਰ, ਮਾਧੋਪੁਰੀ, ਨਿਊ ਮਾਧੋਪੁਰੀ ਦੇ ਨਾਲ ਨਾਲ ਕਈ ਇਲਾਕੇ ਪਾਣੀ ’ਚ ਡੁੱਬੇ ਹਨ। ਵਿਧਾਨ ਸਭਾ ਉਤਰੀ ਹਲਕੇ ਦੀ ਗੱਲ ਕਰੀਏ ਤਾਂ ਬੁੱਢੇ ਨਾਲੇ ਦੇ ਪਾਣੀ ਦਾ ਪੂਰਾ ਅਸਰ ਦਿਖ ਰਿਹਾ ਹੈ, ਜਿੰਨ੍ਹਾਂ ’ਚ ਪੀਰੂਬੰਦਾ ਦਾ ਇਲਾਕਾ ਸ਼ਾਮਲ ਹੈ। ਹੰਬੜਾ ਰੋਡ ’ਤੇ ਵੀ ਬੁੱਢੇ ਨਾਲੇ ਦੇ ਪਾਣੀ ਦਾ ਅਸਰ ਦਿਖ ਰਿਹਾ ਹੈ। ਇਨ੍ਹਾਂ ਇਲਾਕਿਆਂ ’ਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ ਹੈ। ਉਧਰ, ਨਗਰ ਨਿਗਮ ਕਮਿਸ਼ਨਰ ਨੇ 500 ਅਫ਼ਸਰਾਂ ਤੇ ਮੁਲਾਜ਼ਮ ਨੂੰ 24 ਘੰਟੇ ਲਈ ਤੈਨਾਤ ਕਰ ਦਿੱਤਾ ਹੈ ਤਾਂ ਜੋ ਤਿੰਨ ਸ਼ਿਫ਼ਟਾਂ ’ਚ ਡਿਊਟੀ ਦਿੱਤੀ ਜਾ ਸਕੇ। ਉਧਰ, ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਰਾਤ ਸਾਢੇ 12 ਵਜੇ ਸਤਲੁਜ ਦਾ ਡੇਂਜ਼ਰ ਲੈਵਲ ਪਾਰ ਹੋ ਗਿਆ ਸੀ।

Advertisement

400 ਤੋਂ ਜ਼ਿਆਦਾ ਡਾਇੰਗ ਇੰਡਸਟਰੀਆਂ ਨੂੰ ਬੰਦ ਕਰਨ ਦੇ ਹੁਕਮ
ਸ਼ਹਿਰ ’ਚ ਚੱਲ ਰਹੀਆਂ 400 ਤੋਂ ਵਧੇਰੇ ਡਾਇੰਗ ਤੇ ਵਾਸ਼ਿੰਗ ਇੰਡਸਟਰੀਆਂ ਨੂੰ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਦੋਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦੋਂ ਤੱਕ ਅਗਲੇ ਹੁਕਮ ਜਾਰੀ ਨਹੀਂ ਹੋ ਜਾਂਦੇ। ਇਸ ਕਾਰਨ ਵੀ ਕੁਝ ਰਾਹਤ ਜ਼ਰੂਰ ਮਿਲੀ। ਸੀਈਟੀਪੀ ਨਾਲ ਜੁੜੀ ਨਾ ਹੋਣ ਵਾਲੀ ਇੰਡਸਟਰੀ ਦੇ ਬੰਦ ਹੋਣ ਨਾਲ ਨਾਲੇ ’ਚ ਪ੍ਰਦੂਸ਼ਿਤ ਪਾਣੀ ਵੀ ਨਹੀਂ ਸੁੱਟਿਆ ਗਿਆ। ਇਸ ਤੋਂ ਸਾਫ਼ ਹੈ ਕਿ ਬੁੱਢੇ ਨਾਲੇ ’ਚ ਬਨਿਾਂ ਸਾਫ਼ ਕੀਤਾ ਪਾਣੀ ਸੁੱਟਿਆ ਜਾ ਰਿਹਾ ਹੈ। ਅਜਿਹੇ ’ਚ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ। ਅਫ਼ਸਰਾਂ ਨੇ ਦੱਸਿਆ ਕਿ ਨਾਲੇ ਦੇ ਕਨਿਾਰੇ ਗਲੀਆਂ ’ਚੋਂ ਪਾਣੀ ਕੱਢਣ ਲਈ 20 ਇੰਜਣ ਪੰਪ, 15 ਜੇਸੀਬੀ ਮਸ਼ੀਨਾਂ, 30 ਟਿੱਪਰ, 30 ਟ੍ਰੈਕਟਰ ਟਰਾਲੀਆਂ, 2 ਪੋਕਲੇਨ ਮਸ਼ੀਨਾਂ ਤੈਨਾਤ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਐਮਰਜੈਂਸੀ ’ਚ ਰੇਤਾ ਦੀਆਂ ਬੋਰੀਆਂ ਤਿਆਰ ਰੱਖੀਆਂ ਹਨ ਤਾਂ ਕਿ ਜਿੱਥੋਂ ਸੂਚਨਾ ਮਿਲੇਗੀ, ਉਥੇ ਬੋਰੀਆਂ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ।

Advertisement
Tags :
Author Image

Advertisement
Advertisement
×