ਮਨੂ, ਮੰਧਾਨਾ, ਵਿਨੇਸ਼, ਅਵਨੀ ਤੇ ਆਦਿਤੀ ਵਿਸ਼ੇਸ਼ ਪੁਰਸਕਾਰ ਲਈ ਨਾਮਜ਼ਦ
06:49 AM Jan 17, 2025 IST
Advertisement
ਨਵੀਂ ਦਿੱਲੀ:
Advertisement
ਪੈਰਿਸ ਓਲੰਪਿਕ 2024 ਵਿੱਚ ਦੋ ਤਗ਼ਮੇ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਭਾਰਤ ਦੀ ਸਟਾਰ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਅੱਜ ਬੀਬੀਸੀ ਦੀ ‘ਸਾਲ 2024 ਦੀ ਸਰਬੋਤਮ ਮਹਿਲਾ ਖਿਡਾਰਨ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਹੈ। ਦੋ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ, ਸਟਾਰ ਗੋਲਫਰ ਆਦਿਤੀ ਅਸ਼ੋਕ ਅਤੇ ਸਟਾਰ ਪਹਿਲਵਾਨ ਵਿਨੇਸ਼ ਫੋਗਟ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਜੇਤੂ ਦਾ ਐਲਾਨ ਲੋਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਕੀਤਾ ਜਾਵੇਗਾ। ਬੀਬੀਸੀ ਵੈੱਬਸਾਈਟ ’ਤੇ 31 ਜਨਵਰੀ ਤੱਕ ਵੋਟ ਕੀਤੀ ਜਾ ਸਕਦੀ ਹੈ। 17 ਫਰਵਰੀ ਨੂੰ ਜੇਤੂ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੀਬੀਸੀ ਐਮਰਜਿੰਗ ਸਪੋਰਟਸਪਰਸਨ ਆਫ ਦਿ ਈਅਰ, ਬੀਬੀਸੀ ਪੈਰਾ ਸਪੋਰਟਸਪਰਸਨ ਆਫ ਦਿ ਈਅਰ ਅਤੇ ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਦਿੱਤੇ ਜਾਣਗੇ। -ਪੀਟੀਆਈ
Advertisement
Advertisement