For the best experience, open
https://m.punjabitribuneonline.com
on your mobile browser.
Advertisement

ਓਲੰਪਿਕ ’ਚ ਮਨੁ ਭਾਕਰ ਦੀ ਉਪਲਬਧੀ ਭਾਰਤ ਲਈ ਵੱਡਾ ਮਾਣ: ਰਾਜਨਾਥ ਸਿੰਘ

01:39 PM Aug 08, 2024 IST
ਓਲੰਪਿਕ ’ਚ ਮਨੁ ਭਾਕਰ ਦੀ ਉਪਲਬਧੀ ਭਾਰਤ ਲਈ ਵੱਡਾ ਮਾਣ  ਰਾਜਨਾਥ ਸਿੰਘ
ਕੇਂਦਰੀ ਮੰਤਰੀ ਰਾਜਨਾਥ ਸਿੰਘ ਓਲੰਪਿਕ ਤਗ਼ਮਾ ਜੇਤੂ ਮਨੁ ਭਾਕਰ ਨਾਲ ਮੁਲਾਕਤ ਦੌਰਾਨ। ਫੋਟੋ ਪੀਟੀਆਈ
Advertisement
ਨਵੀਂ ਦਿੱਲੀ, 8 ਅਗਸਤ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੈਰਿਸ ਓਲੰਪਿਕ ਵਿਚ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਮੁਲਾਕਾਤ ਕਰਦਿਆਂ ਉਸਦੀ ਪ੍ਰਸੰਸਾ ਕੀਤੀ ਹੈ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਹਰ ਭਾਰਤੀ ਮਨੁ ਭਾਕਰ ਦੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੈ। ਕੇਂਦਰੀ ਮੰਤਰੀ ਨੇ ਮਨੁ ਭਾਕਰ ਨਾਲ ਇਕ ਤਸਵੀਰ ‘ਐਕਸ’ ਤੇ ਵੀ ਸਾਂਝੀ ਕੀਤੀ, ਉਨ੍ਹਾਂ ਲਿਖਿਆ ਕਿ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤ ਕੇ ਲਿਆਉਣ ਵਾਲੀ ਖਿਡਾਰਣ ਮਨੁ ਭਾਕਰ ਨਾਲ ਮਿਲ ਕੇ ਖੁਸ਼ੀ ਹੋਈ, ਹਰ ਭਾਰਤੀ ਉਨ੍ਹਾਂ ਦੇ ਉੱਤਮ ਪ੍ਰਦਰਸ਼ਨ ਕਾਰਨ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਮਨੁ ਭਾਕਰ ਸ਼ਨਿੱਚਰਵਾਰ ਨੂੰ ਪੈਰਿਸ ਵਾਪਸ ਜਾਵੇਗੀ ਅਤੇ ਓਲੰਪਿਕ ਸਮਾਪਤੀ ਸਮਾਰੋਹ ਦੌਰਾਨ ਭਾਰਤੀ ਦਲ ਝੰਡਾਬਰਦਾਰ ਹੋਵੇਗੀ। -ਪੀਟੀਆਈ
Advertisement
Author Image

Puneet Sharma

View all posts

Advertisement