ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਸਾਲੀ ਚੋਅ ਨੇ ਲੌਦੀਮਾਜਰਾ, ਦਬੁਰਜੀ ਤੇ ਗੁੰਨੋਮਾਜਰਾ ’ਚ ਮਚਾਈ ਤਬਾਹੀ

08:31 AM Jul 10, 2023 IST

ਪੱਤਰ ਪ੍ਰੇਰਕ
ਘਨੌਲੀ, 9 ਜੁਲਾਈ
ਪਿੰਡ ਮਨਸਾਲੀ ਵਿੱਚ ਸਥਿਤ ਪਹਾੜੀਆਂ ਤੋਂ ਨਿਕਲਦੀ ਬਰਸਾਤੀ ਨਦੀ ਵਿੱਚ ਆਏ ਭਾਰੀ ਹੜ੍ਹ ਦੇ ਪਾਣੀ ਨੇ ਲਗਭਗ ਅੱਧੀ ਦਰਜਨ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ। ਮਨਸਾਲੀ ਚੋਅ ਵਿੱਚ ਅੱਜ ਇੰਨਾ ਜ਼ਿਆਦਾ ਪਾਣੀ ਆਇਆ ਕਿ ਇਹ ਪਾਣੀ ਪਿੰਡ ਰਾਵਲਮਾਜਰਾ ਤੇ ਗੁੰਨੋਮਾਜਰਾ ਤੋਂ ਇਲਾਵਾ ਥਲੀ ਕਲਾਂ ਪਿੰਡ ਦੀਆਂ ਪੁਲੀਆਂ ਨਾਲ ਟਕਰਾਉਣ ਉਪਰੰਤ ਓਵਰਫਲੋਅ ਹੋ ਕੇ ਥਲੀ ਕਲਾਂ, ਲੋਹਗੜ੍ਹ ਫਿੱਡੇ, ਦਬੁਰਜੀ, ਲੌਦੀਮਾਜਰਾ, ਗੁੰਨੋਮਾਜਰਾ ਆਦਿ ਪਿੰਡਾਂ ਤੋਂ ਇਲਾਵਾ ਅੰਬੂਜਾ ਕਲੋਨੀ ਵਿੱਚ ਵੀ ਜਾ ਵੜਿਆ। ਗੁੰਨੋਮਾਜਰਾ ਪਿੰਡ ਦੇ ਉਪਰਲੇ ਪਾ‌ਸਿਉਂ ਘੁੰਮ ਕੇ ਲੌਦੀਮਾਜਰਾ ਦੇ ਲਗਭਗ ਡੇਢ ਦਰਜਨ ਘਰਾਂ ਵਿੱਚ ਵੜੇ ਪਾਣੀ ਨੇ ਜ਼ਿਆਦਾਤਰ ਗਰੀਬ ਪਰਿਵਾਰਾਂ ਨੂੰ ਹੀ ਨੁਕਸਾਨ ਪਹੁੰਚਾਇਆ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਲੌਦੀਮਾਜਰਾ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਜਾ ਕੇ ਪ੍ਰਭਾਵਿਤ ਲੋਕਾਂ ਨਾਲ ਦੁੱਖ ਜਤਾਉਂਦਿਆਂ ਹੋਇਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਅਜਮੇਰ ਸਿੰਘ ਲੋਦੀਮਾਜਰਾ, ਬਲਾਕ ਸਮਿਤੀ ਮੈਂਬਰ ਮਾਸਟਰ ਅਵਤਾਰ ਸਿੰਘ ਵੀ ਹਾਜ਼ਰ ਸਨ।

Advertisement

Advertisement
Tags :
ਗੁੰਨੋਮਾਜਰਾਤਬਾਹੀਦਬੁਰਜੀਮਚਾਈਮਨਸਾਲੀਲੌਦੀਮਾਜਰਾ,