For the best experience, open
https://m.punjabitribuneonline.com
on your mobile browser.
Advertisement

ਮਾਨਸਾ: ਪਿੰਡਾਂ ’ਚ ਲੋਕਾਂ ਨੇ ਵੋਟਾਂ ਪਾਉਣ ਲਈ ਦਿਖਾਇਆ ਉਤਸ਼ਾਹ

08:51 AM Jun 03, 2024 IST
ਮਾਨਸਾ  ਪਿੰਡਾਂ ’ਚ ਲੋਕਾਂ ਨੇ ਵੋਟਾਂ ਪਾਉਣ ਲਈ ਦਿਖਾਇਆ ਉਤਸ਼ਾਹ
ਮਾਨਸਾ ਜ਼ਿਲ੍ਹੇ ਦੇ ਇਕ ਬੂਥ ’ਤੇ ਵੋਟ ਪਾਉਣ ਲਈ ਕਤਾਰ ਲੱਗੀਆਂ ਬੀਬੀਆਂ।
Advertisement

ਪੱਤਰ ਪ੍ਰੇਰਕ
ਮਾਨਸਾ, 2 ਜੂਨ
ਅਨਪੜ੍ਹਤਾ ਦਾ ਪੱਧਰ ਸਭ ਤੋਂ ਨੀਵਾਂ ਹੋਣ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਨੇ ਰਾਜਸੀ ਚੇਤਨਤਾ ਦਾ ਸਬੂਤ ਦਿੱਤਾ ਹੈ। ਜ਼ਿਲ੍ਹੇ ਦੇ ਕਈ ਪਿੰਡਾਂ ’ਚ ਇਸ ਵਾਰ ਭਾਰੀ ਗਰਮੀ ਦੇ ਬਾਵਜੂਦ 80 ਤੋਂ 85 ਫੀਸਦੀ ਤੋਂ ਜ਼ਿਆਦਾ ਵੋਟਾਂ ਭੁਗਤੀਆਂ ਹਨ ਹਾਲਾਂਕਿ ਵਿਧਾਨ ਸਭਾ ਚੋਣਾਂ ਵੇਲੇ ਕਈ ਪਿੰਡਾਂ ਵਿਚ 90 ਪ੍ਰਤੀਸ਼ਤ ਤੋਂ ਉਤੇ ਵੋਟਾਂ ਭੁਗਤ ਜਾਂਦੀਆਂ ਰਹੀਆਂ ਹਨ। ਕਈ ਪਿੰਡਾਂ ਵਿਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਅਮਨ-ਅਮਾਨ ਨਾਲ ਵੋਟਾਂ ਭੁਗਤੀਆਂ ਹਨ। ਘੱਟ ਪੜ੍ਹੇ-ਲਿਖੇ ਅਤੇ ਰਵਾਇਤੀ ਢੰਗਾਂ ਨਾਲ ਨਿਰੋਲ ਰੂਪ ਵਿੱਚ ਖੇਤੀ ਕਰਨ ਵਾਲੇ ਇਹਨਾਂ ਪਿੰਡਾਂ ਵਿਚਲੇ ਲੋਕਾਂ ਦੇ ਇਸ ਵਰਤਾਰੇ ਨੇ ਸਿੱਧ ਕੀਤਾ ਹੈ ਕਿ ਵੋਟਰ ਅਨਪੜ੍ਹ ਹੋਣ ਦੇ ਬਾਵਜੂਦ ਰਾਜਸੀ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਸਮੇਤ ਸਾਰੇ ਅਫ਼ਸਰ ਅੱਜ ਪੇਂਡੂ ਲੋਕਾਂ ਦੇ ਇਸ ਵਰਤਾਰੇ ਨੂੰ ਲੋਕ ਰਾਜ ਲਈ ਸ਼ੁਭ ਸੰਕੇਤ ਕਹਿ ਰਹੇ ਹਨ।
ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਨੁਸਾਰ ਪਿੰਡ ਖੋਖਰ ਖੁਰਦ 82.74, ਕਰਮਗੜ੍ਹ ਔਤਾਂਵਾਲੀ 81.6, ਚਹਿਲਾਂਵਾਲਾ 80.85, ਪਿੰਡ ਬਣਾਂਵਾਲਾ 82.2, ਤਲਵੰਡੀ ਅਕਲੀਆ 86.3, ਪਿੰਡ ਗਾਗੋਵਾਲ 84.43, ਮੌਜੀਆ 80.26, ਟਾਂਡੀਆਂ ਇੱਕ ਬੂਥ ’ਤੇ 91.27, ਦੂਜਾ ਬੂਥ 85.5,ਰਾਮਾਂਨੰਦੀ 85.31, ਪਿੰਡ ਮੀਆਂ 86.3, ਭਲਾਈਕੇ 81.14, ਜਗਤਗੜ੍ਹ ਬਾਂਦਰਾਂ 86.59, ਜਟਾਣਾ ਖੁਰਦ 81.98, ਘੁੱਦੂਵਾਲਾ 80.12, ਸਾਹਨੇਵਾਲੀ 81.57, ਭੰਮੇ ਖੁਰਦ 82.6 ਚਚੋਹਰ 89.37, ਕੋਰਵਾਲਾ 83.95, ਖਿਆਲੀ ਚਹਿਲਾਂਵਾਲੀ 81.19, ਮੀਰਪੁਰ ਖੁਰਦ 81.8,ਟਿੱਬੀ ਹਰੀ ਸਿੰਘ 80.46, ਮੀਰਪੁਰ ਕਲਾਂ 80.82, ਅਲੀਕੇ 84.1, ਝੰਡੂਕੇ 80.72, ਚੈਨੇਵਾਲਾ 86.69, ਦਾਨੇਵਾਲਾ 82, ਕਲੀਪੁਰ ਡੂੰਮ 83.1, ਚੋਟੀਆਂ 84.32, ਆਦਮਕੇ 81.89, ਰਣਜੀਤਗੜ੍ਹ ਬਾਂਦਰਾਂ 80.32, ਸਾਧੂਵਾਲਾ 80.21, ਕਾਹਨੇਵਾਲਾ 85.62, ਭੂੰਦੜ 83.36, ਰੋੜਕੀ 84.2, ਭੱਲਣਵਾੜਾ 83.84, ਰਾਜਰਾਣਾ 83.43 ਪ੍ਰਤੀਸ਼ਤ ਵੋਟਾਂ ਭੁਗਤੀਆਂ ਹਨ।
ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੁਢਲਾਡਾ ਵਿਧਾਨ ਸਭਾ ਹਲਕੇ ਵਿਚ 72.56 ਪ੍ਰਤੀਸ਼ਤ, ਸਰਦੂਲਗੜ੍ਹ ਵਿਚ 73.72 ਫੀਸਦੀ ਅਤੇ ਮਾਨਸਾ ਵਿਚ 68.23 ਫੀਸਦੀ ਵੋਟਾਂ ਪੋਲ ਹੋਈਆਂ ਹਨ।
ਮਾਨਸਾ ਜ਼ਿਲ੍ਹੇ ਵਿਚ ਇਸ ਵਾਰ ਔਰਤਾਂ ਦਾ ਸਿਆਸੀ ਮਾਮਲੇ ਵਿਚ ਖੁੱਲ੍ਹਕੇ ਹਿੱਸਾ ਲੈਣ ਵੀ ਰਿਹਾ ਹੈ। ਭਾਰਤੀ ਲੋਕਤੰਤਰ ਵਿੱਚ ਔਰਤਾਂ ਦੀ ਬਰਾਬਰੀ ਨਜ਼ੱਰੀਏ ਤੋਂ ਵੀ ਇਹ ਵਰਤਾਰਾ ਬਹੁਤ ਸ਼ਲਾਹਣਯੋਗ ਕਿਹਾ ਜਾ ਸਕਦਾ ਹੈ।

Advertisement

Advertisement
Advertisement
Author Image

Advertisement