ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਤਰੀ ਕਾਂਗੜ ਦੇ ਸੰਪਰਕ ਵਿੱਚ ਆਏ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਐੱਸਪੀ ਨੂੰ ਕਰੋਨਾ

12:24 PM Aug 18, 2020 IST
Advertisement

ਜੋਗਿੰਦਰ ਸਿੰਘ ਮਾਨ

ਮਾਨਸਾ 18 ਅਗਸਤ

Advertisement

ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਐੱਸਪੀ (ਐੱਚ) ਸਮੇਤ ਦਸ ਜਾਣਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਮਿਲੀ ਹੈ, ਜਦੋਂ ਕਿ ਸੀਨੀਅਰ ਕਾਂਗਰਸੀ ਆਗੂ ਡਾ. ਮਨੋਜ ਬਾਲਾ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਸਾਰੇ ਰਾਜਨੀਤਿਕ ਆਗੂ ਅਤੇ ਉੱਚ ਅਧਿਕਾਰੀ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸੰਪਰਕ ਵਿਚ ਆਏ ਸਨ। ਉਹ 15 ਅਗਸਤ ਨੂੰ ਇਥੇ ਅਜ਼ਾਦੀ ਦਿਵਸ ਦੌਰਾਨ ਕੌਮੀ ਝੰਡਾ ਲਹਿਰਾਉਣ ਲਈ ਆਏ ਸਨ ਅਤੇ ਮਗਰੋਂ ਕੋਟੜਾ ਪਿੰਡ ਵਿਚਲੇ ਸਰਕਾਰੀ ਸਮਰਾਟ ਸਕੂਲ ਦੇ ਸਮਾਗਮ ਵਿੱਚ ਵੀ ਭਾਗ ਲੈਣ ਲਈ ਪੁੱਜੇ ਸਨ।

Advertisement
Tags :
ਐੱਸਪੀਸੰਪਰਕਸਿੰਘਕਰੋਨਾਕਾਂਗੜਨਾਜਰਮੰਤਰੀਮਾਨਸਾਮਾਨਸ਼ਾਹੀਆਵਿੱਚਵਿਧਾਇਕ