ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ਜ਼ਿਲ੍ਹੇ ਨੂੰ ਪੰਜਾਬ ਵਜ਼ਾਰਤ ਵਿੱਚ ਥਾਂ ਨਾ ਮਿਲੀ

10:07 AM Sep 24, 2024 IST

ਪੱਤਰ ਪ੍ਰੇਰਕ
ਮਾਨਸਾ, 23 ਸਤੰਬਰ
ਪੰਜਾਬ ਵਜ਼ਾਰਤ ਵਿੱਚ ਤੋਂ ਬਾਅਦ ਅੱਜ ਮਾਨਸਾ ਜ਼ਿਲ੍ਹਾ ਦੂਜੀ ਵਾਰ ਵਜ਼ਾਰਤ ਤੋਂ ਵਾਂਝਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹਾ ਵਜ਼ਾਰਤ ਵਿੱਚ ਉਸ ਵੇਲੇ ਵਾਂਝਾ ਹੋਇਆ ਸੀ, ਜਦੋਂ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਸਿਹਤ ਮੰਤਰੀ ਵਜੋਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਟਾ ਦਿੱਤਾ ਗਿਆ ਸੀ। ਅੱਜ ਦੂਜੀ ਵਾਰ ਇਲਾਕਾ ਵਾਸੀ ਆਪਣੇ-ਆਪ ਨੂੰ ਉਸ ਵੇਲੇ ਵਜ਼ਾਰਤ ਤੋਂ ਦੂਰ ਸਮਝਣ ਲੱਗੇ ਹਨ, ਜਦੋਂ ਮਾਨਸਾ ਦੀ ਜੰਮਪਲ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਹਟਾ ਦਿੱਤਾ ਗਿਆ। ਅਨਮੋਲ ਗਗਨ ਮਾਨ ਭਾਵੇਂ ਇਸ ਵੇਲੇ ਖਰੜ ਤੋਂ ਵਿਧਾਇਕ ਹਨ, ਪਰ ਉਨ੍ਹਾਂ ਦਾ ਬਚਪਨ ਅਤੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਮਾਨਸਾ ਵਿੱਚ ਹੀ ਹੋਈ ਹੈ। ਮਾਨਸਾ ਨੇੜਲੇ ਪਿੰਡ ਖਿੱਲਣ ਦੇ ਜੰਮਪਲ ਉਨ੍ਹਾਂ ਦੇ ਪਿਤਾ ਯੋਧਾ ਸਿੰਘ ਮਾਨ ਨੇ ਮਾਨਸਾ ਤੋਂ ਹੀ ਤਰਕਸ਼ੀਲ ਆਗੂ ਤੋਂ ਸਿਆਸਤ ਵਿੱਚ ਕਦਮ ਰੱਖਿਆ ਸੀ। ਉਹ ਅਨਮੋਲ ਗਗਨ ਮਾਨ ਸਮੇਤ ਆਪਣੇ ਪੁੱਤਰ ਨੂੰ ਪੜ੍ਹਾਈ ਕਰਵਾਉਣ ਲਈ ਖਰੜ ਅਤੇ ਮੁਹਾਲੀ ਵਿੱਚ ਰਹਿਣ ਲੱਗ ਪਏ। ਅਨਮੋਲ ਗਗਨ ਮਾਨ ਨੇ ਮਾਨਸਾ ਦੀ ਧਰਤੀ ਤੋਂ ਹੀ ਗਾਉਣਾ ਆਰੰਭ ਕੀਤਾ ਸੀ ਅਤੇ ਬਾਅਦ ਵਿੱਚ ਸਿਆਸਤ ’ਚ ਪ੍ਰਵੇਸ਼ ਕਰ ਲਿਆ ਸੀ। ਮੰਤਰੀ ਬਣਨ ਤੋਂ ਬਾਅਦ ਮਾਨਸਾ ਇਲਾਕੇ ਦੇ ਲੋਕਾਂ ਨਾਲ ਉਸ ਦਾ ਕਾਫ਼ੀ ਮੇਲ-ਜੋਲ ਬਣਿਆ ਰਿਹਾ ਹੈ। ਉਸ ਦੇ ਹੁਣ ਮੰਤਰੀ ਮੰਡਲ ਤੋਂ ਦੂਰ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਦੂਜੀ ਵਾਰ ਮਾਨਸਾ ਜ਼ਿਲ੍ਹੇ ਮੰਤਰੀ ਮੰਡਲ ਤੋਂ ਬਾਹਰ ਹੋਏ ਮਹਿਸੂਸ ਕਰਨ ਲੱਗੇ ਹਨ।

Advertisement

Advertisement