ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੋਜ ਤਿਵਾੜੀ ਦਿੱਲੀ ਦੇ ਉਮੀਦਵਾਰਾਂ ’ਚੋਂ ਸਭ ਤੋਂ ਅਮੀਰ

08:56 AM May 08, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ 28.05 ਕਰੋੜ ਰੁਪਏ ਦੀ ਜਾਇਦਾਦ ਨਾਲ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਸਭ ਤੋਂ ਅਮੀਰ ਹਨ। ਦੱਖਣੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਮਵੀਰ ਸਿੰਘ ਬਿਧੂੜੀ 21.08 ਕਰੋੜ ਰੁਪਏ ਦੀ ਜਾਇਦਾਦ ਨਾਲ ਦੂਜੇ ਨੰਬਰ ’ਤੇ ਹਨ। 2022-23 ਲਈ ਆਪਣੀ ਆਮਦਨ-ਕਰ ਰਿਟਰਨ ਦੇ ਅਨੁਸਾਰ ਬਿਧੂੜੀ ਦੀ ਸਾਲਾਨਾ ਆਮਦਨ 14.93 ਲੱਖ ਰੁਪਏ ਹੈ। ਤੀਜੇ ਨੰਬਰ ’ਤੇ ਪੱਛਮੀ ਦਿੱਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਾਬਲ ਮਿਸ਼ਰਾ (69) ਹਨ। ਉਨ੍ਹਾਂ ਨੇ 19.93 ਕਰੋੜ ਰੁਪਏ ਦੀ ਜਾਇਦਾਦ ਪੇਸ਼ ਕੀਤੀ ਹੈ। ਸਾਬਕਾ ਵਿਦੇਸ਼ ਮੰਤਰੀ ਮਰਹੂਮ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ 19 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਚੌਥੇ ਸਥਾਨ ’ਤੇ ਹੈ। ਸਵਰਾਜ ਦੇ ਹਲਫ਼ਨਾਮੇ ਦੇ ਅਨੁਸਾਰ 2023 ਵਿੱਚ ਖਰੀਦੀ ਗਈ ਇੱਕ ਉੱਚ ਪੱਧਰੀ ਮਰਸੀਡੀਜ਼ ਬੈਂਜ਼ ਕਾਰ ਸਣੇ ਉਹ ਦੋ ਵਾਹਨਾਂ ਦੀ ਮਾਲਕ ਹੈ। ਉਸ ਕੋਲ ਹਰਿਆਣਾ ਦੇ ਪਲਵਲ ਵਿੱਚ 99.34 ਲੱਖ ਰੁਪਏ ਦੀ ਸੰਯੁਕਤ ਜਾਇਦਾਦ ਦਾ ਛੇਵਾਂ ਹਿੱਸਾ ਹੈ ਅਤੇ ਦਿੱਲੀ ਦੇ ਪੌਸ਼ ਖੇਤਰਾਂ ਵਿੱਚ ਤਿੰਨ ਫਲੈਟ ਹਨ, ਦੋ ਜੰਤਰ-ਮੰਤਰ ਅਤੇ ਇੱਕ ਹੈਲੀ ਰੋਡ ਵਿੱਚ ਹੈ। ਸਵਰਾਜ ਨੇ ਆਪਣੀ ਆਮਦਨ 68.28 ਲੱਖ ਰੁਪਏ ਦੱਸੀ ਹੈ। ਤਿਵਾੜੀ ਦੀ ਆਮਦਨ 46.25 ਲੱਖ ਰੁਪਏ ਦੱਸੀ ਗਈ ਹੈ। ਰਾਜ ਕੁਮਾਰ ਆਨੰਦ ਨਵੀਂ ਦਿੱਲੀ ਦੀ ਹਾਈ-ਪ੍ਰੋਫਾਈਲ ਸੀਟ ਤੋਂ ਬਸਪਾ ਉਮੀਦਵਾਰ ਹਨ। ਉਨ੍ਹਾਂ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਐਲਾਨ ਕੀਤਾ ਹੈ ਕਿ ਉਸ ਕੋਲ 51 ਲੱਖ ਰੁਪਏ ਦੀਆਂ ਗੱਡੀਆਂ ਹਨ। ਉੱਤਰ ਪੂਰਬੀ ਦਿੱਲੀ ਤੋਂ ਕਾਂਗਰਸ ਦੇ ਕਨ੍ਹੱਈਆ ਕੁਮਾਰ ਕੋਲ 10.65 ਲੱਖ ਰੁਪਏ ਦੀ ਜਾਇਦਾਦ ਹੈ। ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ 2019 ਵਿੱਚ ਪੀਐੱਚਡੀ ਪੂਰੀ ਕੀਤੀ ਹੈ। ਪੱਛਮੀ ਦਿੱਲੀ ਤੋਂ ਭਾਜਪਾ ਦੀ ਉਮੀਦਵਾਰ ਕਮਲਜੀਤ ਸਹਿਰਾਵਤ ਨੇ 1.3 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 27.6 ਲੱਖ ਰੁਪਏ ਦੀ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ। ਚਾਂਦਨੀ ਚੌਕ ਤੋਂ ਭਾਜਪਾ ਦੇ ਪ੍ਰਵੀਨ ਖੰਡੇਲਵਾਲ (64) ਨੇ 6.62 ਕਰੋੜ ਰੁਪਏ ਦੀ ਜਾਇਦਾਦ ਪੇਸ਼ ਕੀਤੀ ਹੈ। ਕਾਂਗਰਸ ਦੇ ਉਮੀਦਵਾਰ ਉਦਿਤ ਰਾਜ (66) ਨੇ 1988 ਵਿੱਚ ਉਸਮਾਨੀਆ ਯੂਨੀਵਰਸਿਟੀ ਤੋਂ ਐਮਏ ਅਤੇ 1995 ਵਿੱਚ ਐੱਮਐੱਮਐੱਚ ਕਾਲਜ, ਸੀਸੀਐੱਸ ਯੂਨੀਵਰਸਿਟੀ, ਮੇਰਠ ਤੋਂ ਐੱਲਐੱਲਬੀ ਪੂਰੀ ਕੀਤੀ ਹੈ। ਰਾਜ ਨੇ ਆਪਣੇ 2022-23 ਇਨਕਮ-ਟੈਕਸ ਰਿਟਰਨਾਂ ਵਿੱਚ ਲਗਭਗ 1 ਕਰੋੜ ਰੁਪਏ ਦੀ ਆਮਦਨ ਦਿਖਾਈ ਹੈ। ਉਸ ਕੋਲ 5.54 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਤੀਜੇ ਲਿੰਗ ਦੇ ਪਹਿਲੇ ਉਮੀਦਵਾਰ ਰਾਜਨ ਸਿੰਘ (26) ਨੇ ਦੱਖਣੀ ਦਿੱਲੀ ਸੀਟ ਤੋਂ ਆਪਣੇ ਕਾਗਜ਼ ਦਾਖਲ ਕੀਤੇ ਹਨ। ਉਸ ਦੇ ਚੋਣ ਹਲਫ਼ਨਾਮੇ ਵਿੱਚ 1 ਲੱਖ ਰੁਪਏ ਦੀ ਨਕਦੀ ਅਤੇ 15.1 ਲੱਖ ਰੁਪਏ ਦੀ ਚੱਲ ਜਾਇਦਾਦ ਦਿਖਾਈ ਹੈ।

Advertisement

Advertisement
Advertisement