For the best experience, open
https://m.punjabitribuneonline.com
on your mobile browser.
Advertisement

ਮਨਮੋਹਨ ਸਿੰਘ ਦਾਊਂ ਦਾ ਕਹਾਣੀ-ਸੰਗ੍ਰਹਿ ‘ਮੋਈ ਮਾਂ ਦਾ ਦੁੱਧ’ ਲੋਕ ਅਰਪਣ

06:23 AM Sep 02, 2024 IST
ਮਨਮੋਹਨ ਸਿੰਘ ਦਾਊਂ ਦਾ ਕਹਾਣੀ ਸੰਗ੍ਰਹਿ ‘ਮੋਈ ਮਾਂ ਦਾ ਦੁੱਧ’ ਲੋਕ ਅਰਪਣ
ਪੁਸਤਕ ‘ਮੋਈ ਮਾਂ ਦਾ ਦੁੱਧ’ ਲੋਕ ਅਰਪਣ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ।
Advertisement

ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 1 ਸਤੰਬਰ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਮੁਹਾਲੀ ਵੱਲੋਂ ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ ਨਾਲ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਕਰਵਾਏ ਸਮਾਰੋਹ ਵਿਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦਾ ਕਹਾਣੀ ਸੰਗ੍ਰਹਿ ‘ਮੋਈ ਮਾਂ ਦਾ ਦੁੱਧ’ ਲੋਕ ਅਰਪਣ ਕੀਤਾ ਗਿਆ। ਪੁਸਤਕ ਵਿੱਚ ਸੱਤ ਕਹਾਣੀਆਂ ਦਰਜ ਹਨ, ਜਿਹੜੀਆਂ 1947 ਦੀ ਦੇਸ਼ ਵੰਡ ਸਮੇਂ ਪੁਆਧ ਖੇਤਰ ’ਚ ਵਾਪਰੀਆਂ ਯਥਾਰਥਕ ਘਟਨਾਵਾਂ ਨੂੰ ਬਿਆਦੀਆਂ ਹਨ।
ਸਮਾਗਮ ਵਿੱਚ ਯੂਰਪੀਨ ਪੰਜਾਬੀ-ਸੱਥ ਦੇ ਮੁਖੀ ਐਡਵੋਕੇਟ ਮੋਤਾ ਸਿੰਘ ਸਰਾਏ ਨੇ ਮੁੱਖ ਮਹਿਮਾਨ, ਗੁਰੂ ਨਾਨਕ ਦੇਵ ’ਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਮੀਤ ਸਿੰਘ, ਪੁਆਧੀ ਸੱਥਾਂ ਦੇ ਸੰਚਾਲਕ ਡਾ. ਨਿਰਮਲ ਸਿੰਘ ਲਾਂਬੜਾ ਜਲੰਧਰ ਅਤੇ ਡਾ. ਦੀਪਕ ਮਨਮੋਹਨ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਾਬਕਾ ਮੁਖੀ, ਭਾਈ ਵੀਰ ਸਿੰਘ ਚੇਅਰ, ਪੰਜਾਬੀ ’ਵਰਸਿਟੀ ਪਟਿਆਲਾ ਡਾ. ਗੁਰਨਾਇਬ ਸਿੰਘ ਨੇ ਕੀਤੀ। ਇਨ੍ਹਾਂ ਸ਼ਖ਼ਸੀਅਤਾਂ ਅਤੇ ਪੁਸਤਕ ਲੇਖਕ ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਅਤੇ ਜਨਰਲ ਸਕੱਤਰ ਭਗਤ ਰਾਮ ਰੰਗਾੜਾ ਨੇ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਨਿਭਾਈ।
ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਨੇ ਪੁਸਤਕ ’ਤੇ ਪਰਚਾ ਪੜ੍ਹਿਆ। ਕਰਮਜੀਤ ਸਕਰੁੱਲਾਪੁਰੀ, ਹਰਬੰਸ ਸੋਢੀ, ਪ੍ਰਿੰ. ਗੁਰਮੀਤ ਸਿੰਘ ਖਰੜ, ਪਰਮਿੰਦਰ ਸਿੰਘ ਗਿੱਲ, ਡਾ. ਸ਼ਿੰਦਰਪਾਲ ਸਿੰਘ ਤੇ ਰੰਗਾੜਾ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ। ਡਾ. ਗੁਰਮੀਤ ਸਿੰਘ, ਐਡਵੋਕੇਟ ਮੋਤਾ ਸਿੰਘ ਸਰਾਏ, ਡਾ. ਨਿਰਮਲ ਸਿੰਘ, ਡਾ. ਗੁਰਨਾਇਬ ਸਿੰਘ, ਡਾ. ਦੀਪਕ ਮਨਮੋਹਨ ਸਿੰਘ ਨੇ ਪੁਸਤਕ ਤੇ ਦੇਸ਼ ਵੰਡ ਸਮੇਂ ਮਨੁੱਖਤਾ ਦੇ ਹੋਏ ਘਾਣ ਬਾਰੇ ਚਰਚਾ ਕੀਤੀ। ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਸ੍ਰੀ ਦਾਊਂ ਨੂੰ ‘ਪੁਆਧ ਦਾ ਥੰਮ੍ਹ’ ਪੁਰਸਕਾਰ ਭੇਟ ਕੀਤਾ ਗਿਆ।

Advertisement

Advertisement
Advertisement
Author Image

Advertisement