ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਮੋਹਨ ਸਿੰਘ ਦਾਊਂ ਦਾ ਕਾਵਿ-ਸੰਗ੍ਰਹਿ ‘ਧਰਤੀ ਦੀ ਕੰਬਣੀ’ ਲੋਕ ਅਰਪਣ

11:41 AM Jul 14, 2024 IST
ਮਨਮੋਹਨ ਸਿੰਘ ਦਾਊਂ ਦਾ ਕਾਵਿ-ਸੰਗ੍ਰਹਿ ‘ਧਰਤੀ ਦੀ ਕੰਬਣੀ’ ਲੋਕ-ਅਰਪਣ ਕਰਦੇ ਹੋਏ ਸਾਹਿਤਕਾਰ।

ਕੁਲਦੀਪ ਸਿੰਘ
ਚੰਡੀਗੜ੍ਹ, 13 ਜੁਲਾਈ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪਰਿਸ਼ਦ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਤੇਰ੍ਹਵੀਂ ਕਾਵਿ-ਪੁਸਤਕ ‘ਧਰਤੀ ਦੀ ਕੰਬਣੀ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਸੇਵਾਮੁਕਤ ਆਈਪੀਐੱਸ ਡਾ. ਮਨਮੋਹਨ, ਵਿਸ਼ੇਸ਼ ਮਹਿਮਾਨ ਡਾ. ਯੋਗਰਾਜ ਅਤੇ ਪ੍ਰੋ. ਨਵਸੰਗੀਤ ਸਿੰਘ, ਪਰਚਾ ਪੇਸ਼ਕਾਰ ਪ੍ਰੋ. ਪ੍ਰਵੀਨ ਕੁਮਾਰ, ਦਲਜੀਤ ਕੌਰ ਦਾਊਂ ਤੇ ਪਬਲਿਸ਼ਰ ਤਰਲੋਚਨ ਸਿੰਘ ਵੀ ਮੌਜੂਦ ਸਨ। ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ‘ਧਰਤੀ ਦੀ ਕੰਬਣੀ’ ਵਿਚ ਪੁਆਧੀ ਖਿੱਤੇ ਦੀ ਸੱਭਿਆਚਾਰਕ ਅਮੀਰੀ, ਭਾਸ਼ਾਈ ਸਮਰੱਥਾ ਅਤੇ ਮਿੱਟੀ ਦੀ ਖੁਸ਼ਹਾਲੀ ਹੈ। ਪ੍ਰਧਾਨਗੀ ਭਾਸ਼ਣ ਵਿਚ ਡਾ. ਮਨਮੋਹਨ ਦਾ ਕਹਿਣਾ ਸੀ ਕਿ ਨਿੱਕੇ-ਨਿੱਕੇ ਛਿਣ ਫੜ ਕੇ ਕਵਿਤਾ ਲਿਖਣੀ ਹੀ ਸਮਰੱਥ ਕਲਾ ਦਾ ਰੂਪ ਹੈ।
ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕ ਦੀ ਕਾਵਿ-ਭਾਸ਼ਾ ਅਤੇ ਸਿਰਜਣਾ ਨੂੰ ਬਾਕਮਾਲ ਦੱਸਿਆ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਨਮੋਹਨ ਸਿੰਘ ਦਾਊਂ ਦੀ ਕਵਿਤਾ ਡੂੰਘੇ ਚਿੰਤਨ ਅਤੇ ਮੌਲਿਕਤਾ ਨਾਲ ਭਰੀ ਹੋਈ ਹੈ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਆਖਿਆ ਕਿ ਚਿੰਤਨ ਤੇ ਸੰਵੇਦਨਾ ਜਦੋਂ ਅੰਗ-ਸੰਗ ਤੁਰਦੀ ਹੈ ਤਾਂ ਕਵਿਤਾ ਦੀ ਆਮਦ ਹੁੰਦੀ ਹੈ। ਸਮਾਗਮ ਦੌਰਾਨ ਪ੍ਰੋ. ਪ੍ਰਵੀਨ ਕੁਮਾਰ ਤੇ ਪ੍ਰੋ. ਨਵਸੰਗੀਤ ਸਿੰਘ ਨੇ ਵੀ ਲੇਖਕ ਦੀ ਤਾਰੀਫ ਕੀਤੀ। ਇਸ ਮੌਕੇ ਡਾ. ਕਰਨੈਲ ਸਿੰਘ ਸੋਮਲ, ਡਾ. ਲਕਸ਼ਮੀ ਨਰਾਇਣ ਭੀਖੀ, ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਸਤਿੰਦਰ ਸਿੰਘ ਨੰਦਾ, ਨਿਰੰਜਣ ਸਿੰਘ ਸੈਲਾਨੀ, ਜਸਪਾਲ ਸਿੰਘ ਕੰਵਲ, ਕਰਮਜੀਤ ਸਕਰੁੱਲਾਪੁਰੀ, ਡਾ. ਅਵਤਾਰ ਸਿੰਘ ਪਤੰਗ, ਹਰਬੰਸ ਸਿੰਘ ਸੋਢੀ, ਡਾ. ਲਾਭ ਸਿੰਘ ਖੀਵਾ, ਕਰਨਲ ਬੀਐੱਸ ਸੇਖੋਂ, ਵਰਜਿੰਦਰ ਸਿੰਘ ਸੇਖੋਂ ਆਦਿ ਨੇ ਵੀ ਲੇਖਕ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਰੱਖੇ।

Advertisement

Advertisement