ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੀ ਮਾਣਕਿਆਣਾ ਇਕਾਈ ਕਾਇਮ
ਪੱਤਰ ਪ੍ਰੇਰਕ
ਚੇਤਨਪੁਰਾ, 1 ਜਨਵਰੀ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਲਖਬੀਰ ਸਿੰਘ ਨਿੱਝਰ ਦੀ ਪ੍ਰੇਰਨਾ ਨਾਲ ਪਿੰਡ ਮਾਣਕਿਆਣਾ ਦੀ ਇਕਾਈ ਦਾ ਸੂਬਾਈ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਵਿੱਚ ਗਠਨ ਕੀਤਾ ਗਿਆ। ਜਥੇਬੰਦੀ ਦੀ ਮੀਟੰਗ ਦੌਰਾਨ ਪਿੰਡ ਮਾਣਕਿਆਣਾ ਦੇ ਸੁਖਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਇੰਜ ਹੀ ਸੀਨੀਅਰ ਮੀਤ ਪ੍ਰਧਾਨ ਲਵਪ੍ਰੀਤ ਸਿੰਘ, ਮੀਤ ਪ੍ਰਧਾਨ ਸਿਮਰਜੀਤ ਸਿੰਘ, ਜਨਰਲ ਸਕੱਤਰ ਬਲਬੀਰ ਸਿੰਘ, ਪ੍ਰੈਸ ਸਕੱਤਰ ਸਤਨਾਮ ਸਿੰਘ, ਖਜ਼ਾਨਚੀ ਚੰਨਣ ਸਿੰਘ ਅਤੇ ਮੈਂਬਰਾਂ ਵਿੱਚ ਚਮਕੌਰ ਸਿੰਘ, ਲਖਬੀਰ ਸਿੰਘ, ਧੀਰ ਸਿੰਘ, ਬਿਕਰਮ ਸਿੰਘ, ਨਿਸ਼ਾਂਨ ਸਿੰਘ, ਸ਼ਵਿੰਦਰ ਸਿੰਘ, ਹਰਜਿੰਦਰ ਸਿੰਘ, ਕਾਬਲ ਸਿੰਘ, ਅਮਰਬੀਰ ਸਿੰਘ, ਮਲਕੀਤ ਸਿੰਘ,ਸੁਖਚੈਣ ਸਿੰਘ, ਅਤੇ ਰਣਜੀਤ ਸਿੰਘ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਭਰਾ, ਵਰਕਿੰਗ ਕਮੇਟੀ ਮੈਂਬਰ ਪੰਜਾਬ ਗੁਵਿੰਦਰ ਸਿੰਘ ਬਾਹਰਵਾਲੀ, ਪਰਗਟ ਸਿੰਘ ਲਹਿਰਾ, ਪ੍ਰੈੱਸ ਸਕੱਤਰ ਪੰਜਾਬ ਸ਼ਬੇਗ ਸਿੰਘ, ਜਲ ਸਕਤਰ ਬਲਾਕ ਜੋਗਾ ਸੰਘ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਰਮੂੰਵਾਲਾ, ਨਿਸ਼ਾਨ ਸਿੰਘ ਫੌਜੀ, ਜਜਬੀਰ ਸਿੰਘ ਫੌਜੀ ਟਿੱਬੀ ਅਰਾਈਆਂ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਪੀਰ ਮੁਹੰਮਦ ਤੇ ਇਕਬਾਲ ਸਿੰਘ ਜੱਗੇਵਾਲਾ ਆਦਿ ਹਾਜ਼ਰ ਸਨ।