ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ ਕੋਰ ਕਮੇਟੀ ਦਾ ਮੈਂਬਰ ਥਾਪਿਆ
ਪੱਤਰ ਪ੍ਰੇਰਕ
ਲਾਲੜੂ, 25 ਜਨਵਰੀ
ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਅਕਾਲੀ ਦਲ ਮੁਹਾਲੀ ਦਿਹਾਤੀ ਦੇ ਪ੍ਰਧਾਨ ਤੇ ਮਿਹਨਤੀ ਨੌਜਵਾਨ ਆਗੂ ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ ਕੋਰ ਕਮੇਟੀ ਦਾ ਮੈਂਬਰ ਥਾਪਿਆ ਗਿਆ। ਮਨਜੀਤ ਸਿੰਘ ਮਲਕਪੁਰ ਨੇ ਅਪਣੀ ਨਿਯੁਕਤੀ ਤੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਐੱਨ ਕੇ ਸ਼ਰਮਾ ਤੇ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਲੋਕ ਸਭਾ ਦੀਆਂ ਚੋਣਾ ਵਿੱਚ ਮੋਹਰੀ ਭੂਮੀਕਾ ਨਿਭਾਏਗਾ। ਇਸ ਮੌਕੇ ਰਵਿੰਦਰ ਸਿੰਘ ਰਵੀ ਭਾਂਖਰਪੁਰ, ਟਿੰਮੀ ਪੂਨੀਆਂ, ਹਰਦਮ ਸਿੰਘ ਜਾਸਤਨਾਂ, ਮਨਪ੍ਰੀਤ ਸਿੰਘ ਬੱਲੋਪੁਰ, ਲਖਵੀਰ ਸਿੰਘ ਤਸਿੰਬਲੀ, ਗੁਰਜੀਤ ਸਿੰਘ ਹਮਾਂਯੂੰਪੁਰ, ਜਗਜੀਤ ਸਿੰਘ ਚੌਂਦਹੇੜੀ, ਗਗਨ ਇਸਾਪੁਰ, ਤੇਜੀ ਸਿੱਧੂ, ਮਲਕੀਤ ਸਿੰਘ ਬਲਟਾਣਾ, ਮੇਜਰ ਸਿੰਘ ਪਰਾਗਪੁਰ, ਅਮਨ ਰਾਣਾ, ਐਡਵੋਕੇਟ ਰਜੇਸ ਰਾਣਾ ਨੇ ਲੀਡਰਸ਼ਿਪ ਦਾ ਧੰਨਵਾਦ ਕੀਤਾ।