ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨਜੀਤ ਸਿੰਘ ਘਰਾਚੋਂ ਨੂੰ 27 ਜੂਨ ਨੂੰ ਐੱਸਐੱਸਪੀ ਕੋਲ ਪੇਸ਼ ਕਰਾਂਗੇ: ਉਗਰਾਹਾਂ

10:31 AM Jun 26, 2024 IST
ਜੋਗਿੰਦਰ ਸਿੰਘ ਉਗਰਾਹਾਂ ਦੀ ਫਾਈਲ ਫੋਟੋ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਜੂਨ
ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲੀਸ ਵੱਲੋਂ ਦਰਜ ਕੇਸ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੂੰ ਭਾਕਿਯੂ ਏਕਤਾ ਉਗਰਾਹਾਂ ਵੱਲੋਂ 27 ਜੂਨ ਨੂੰ ਸੰਗਰੂਰ ਵਿੱਚ ਵੱਡਾ ਇਕੱਠ ਕਰਕੇ ਐੱਸਐੱਸਪੀ ਕੋਲ ਪੇਸ਼ ਕੀਤਾ ਜਾਵੇਗਾ ਪਰ ਕੇਸ ਵਿਚ ਝੂਠਾ ਨਾਮਜ਼ਦ ਕੀਤੇ ਗਏ ਜਥੇਬੰਦੀ ਦੇ ਆਗੂ ਜਗਤਾਰ ਸਿੰਘ ਲੱਡੀ ਨੂੰ ਪੇਸ਼ ਨਹੀਂ ਕੀਤਾ ਜਾਵੇਗਾ। ਇੱਥੇ ਦੇਰ ਸ਼ਾਮ ਇਹ ਐਲਾਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਬਣਾਈ ‘ਤੱਥ ਖੋਜ ਕਮੇਟੀ’ ਵੱਲੋਂ ਕੀਤੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਮਨਜੀਤ ਸਿੰਘ ਘਰਾਚੋਂ ਉੱਪਰ ਐੱਸਸੀਐੱਸਟੀ ਐਕਟ ਗਲਤ ਲਗਾਇਆ ਗਿਆ ਹੈ ਅਤੇ ਕੇਸ ਵਿੱਚ ਜਗਤਾਰ ਸਿੰਘ ਲੱਡੀ ਨੂੰ ਗਲਤ ਨਾਮਜ਼ਦ ਕੀਤਾ ਗਿਆ ਹੈ।
ਸ੍ਰੀ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਆਗੂ ਕੁੱਟਮਾਰ ਦੇ ਦੋਸ਼ਾਂ ਤਹਿਤ ਦਰਜ ਹੋਇਆ ਪੁਲੀਸ ਕੇਸ ਭੁਗਤਣ ਲਈ ਤਿਆਰ ਹੈ ਪਰ ਕੇਸ ਵਿੱਚ ਲਗਾਈ ਐੱਸਸੀ/ਐੱਸਟੀ ਐਕਟ ਦੀ ਧਾਰਾ ਅਤੇ ਕੇਸ ਵਿੱਚ ਬਲਾਕ ਆਗੂ ਜਗਤਾਰ ਸਿੰਘ ਲੱਡੀ ਨੂੰ ਝੂਠਾ ਫਸਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਮਨਜੀਤ ਸਿੰਘ ਘਰਾਚੋਂ ਦੇ ਲੜਕੇ ਉਪਰ ਹੋਇਆ ਹਮਲਾ ਅਤੇ ਮਨਜੀਤ ਸਿੰਘ ਘਰਾਚੋਂ ਵੱਲੋਂ ਮੋੜਵੇਂ ਰੂਪ ਵਿੱਚ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਦੀਆਂ ਵਾਪਰੀਆਂ ਦੋਵੇਂ ਘਟਨਾਵਾਂ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਅਚਨਚੇਤ ਵਾਪਰੀ ਹੈ ਜਿਸ ਵਿਚ ਜਾਤ-ਪਾਤ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਵਲੋਂ ਘਟਨਾ ਨੂੰ ਕਿਸਾਨ-ਮਜ਼ਦੂਰਾਂ ਦਾ ਮੁੱਦਾ ਬਣਾ ਕੇ ਕਿਸਾਨ ਜਥੇਬੰਦੀ ਨੂੰ ਬਦਨਾਮ ਕਰਨ ਅਤੇ ਕਿਸਾਨ-ਮਜ਼ਦੂਰਾਂ ਦੀ ਆਪਸੀ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਆਪਣੀ ਭੂਮਿਕਾ ਸਹੀ ਨਹੀਂ ਨਿਭਾਈ ਸਗੋਂ ਕੇਸ ਵਿੱਚ ਐਸਸੀਐਸਟੀ ਐਕਟ ਲਗਾਉਣਾ ਅਤੇ ਜਗਤਾਰ ਸਿੰਘ ਲੱਡੀ ਨੂੰ ਕੇਸ ਵਿਚ ਝੂਠਾ ਫਸਾਉਣਾ ਪੁਲੀਸ ਦੀ ਬਦਲਲਊ ਕਾਰਵਾਈ ਹੈ। ਸ੍ਰੀ ਉਗਰਾਹਾਂ ਨੇ ਕਿਹਾ ਕਿ 27 ਜੂਨ ਨੂੰ ਐਸਐਸਪੀ ਕੋਲ ਮਨਜੀਤ ਸਿੰਘ ਘਰਾਚੋਂ ਨੂੰ ਪੇਸ਼ ਕਰਨਗੇ ਅਤੇ ਐਸਸੀਐਸਟੀ ਐਕਟ ਰੱਦ ਕਰਨ ਅਤੇ ਜਗਤਾਰ ਸਿੰਘ ਲੱਡੀ ਨੂੰ ਕੇਸ ’ਚੋ ਬਾਹਰ ਕਰਨ ਦੀ ਮੰਗ ਕਰਾਨਗੇ।

Advertisement

Advertisement
Advertisement