ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਜੀਤ ਢੀਂਡਸਾ ਸਰਬਸੰਮਤੀ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਬਣੇ

06:33 AM Jan 26, 2024 IST
ਪ੍ਰਧਾਨ ਚੁਣੇ ਜਾਣ ਮੌਕੇ ਮਨਜੀਤ ਸਿੰਘ ਢੀਂਡਸਾ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨਾਲ।

ਪੱਤਰ ਪ੍ਰੇਰਕ
ਸਮਰਾਲਾ, 25 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ (ਪੂਰਬੀ) ਦੀ ਮਹੀਨਾਵਾਰ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਸਮਰਾਲਾ ਵਿਖੇ ਸਰਪੰਚ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਅਵਤਾਰ ਸਿੰਘ ਮੇਹਲੋਂ, ਪ੍ਰਧਾਨ ਪੰਜਾਬ ਹਰਿੰਦਰ ਸਿੰਘ ਲੱਖੋਵਾਲ, ਪਰਮਿੰਦਰ ਸਿੰਘ ਪਾਲਮਾਜਰਾ ਜਨਰਲ ਸਕੱਤਰ ਪੰਜਾਬ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਕਿਸਾਨੀ ਸੰਘਰਸ਼ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਤਹਿਸੀਲ ਸਮਰਾਲਾ ਵਿਖੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਸਬੰਧੀ ਦੱਸਿਆ ਗਿਆ ਕਿ ਇਹ ਪਰੇਡ ਮਾਲਵਾ ਕਾਲਜ ਦੇ ਸਟੇਡੀਅਮ ਤੋਂ ਸ਼ੁਰੂ ਹੋ ਕੇ ਦਫਤਰ ਐਸ. ਡੀ. ਐਮ. ਸਮਰਾਲਾ ਵਿਖੇ ਸਮਾਪਤ ਹੋਵੇਗੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਮਨਜੀਤ ਸਿੰਘ ਢੀਂਡਸਾ ਜੋ ਜ਼ਿਲ੍ਹਾ ਲੁਧਿਆਣਾ (ਪੂਰਬੀ) ਦੇ ਕਾਰਜਕਾਰੀ ਪ੍ਰਧਾਨ ਸਨ, ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਲੁਧਿਆਣਾ (ਪੂਰਬੀ) ਦਾ ਪ੍ਰਧਾਨ ਚੁਣ ਲਿਆ ਗਿਆ। ਹੋਰ ਅਹੁਦੇਦਾਰਾਂ ਵਿੱਚ ਹਰਦੀਪ ਸਿੰਘ ਭਰਥਲਾ, ਗੁਰਪ੍ਰੀਤ ਸਿੰਘ ਸਾਹਾਬਾਣਾ, ਉੱਜਲ ਸਿੰਘ ਮੱਲਮਾਜਰਾ, ਅੰਮ੍ਰਿਤ ਸਿੰਘ ਰਾਜੇਵਾਲ, ਗਿਆਨ ਸਿੰਘ ਮੰਡ, ਜਗਜੀਤ ਸਿੰਘ ਮੁਤਿਓ, ਪਵਨਦੀਪ ਸਿੰਘ ਮੇਹਲੋਂ ਸਾਰੇ ਜ਼ਿਲ੍ਹਾ ਮੀਤ ਪ੍ਰਧਾਨ ਚੁਣੇ ਗਏ। ਹਰਗੁਰਮੁੱਖ ਸਿੰਘ ਦਿਆਲਪੁਰਾ, ਵਰਿੰਦਰ ਸਿੰਘ ਮੁਤਿਓਂ, ਸੁਰਮੁੱਖ ਸਿੰਘ ਭੰਗਲਾ, ਸੁਰਿੰਦਰ ਸਿੰਘ ਭਰਥਲਾ, ਰਘਬੀਰ ਸਿੰਘ ਕੂੰਮਕਲਾਂ, ਦਰਸ਼ਨ ਸਿੰਘ ਕੜਿਆਣਾ, ਸੁਖਦੇਵ ਸਿੰਘ ਰੁਪਾਲੋਂ, ਅਵਨੀਤ ਸਿੰਘ ਬਗ਼ਲੀ ਸਾਰੇ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ। ਸਵਰਨ ਸਿੰਘ ਮੱਲ ਮਾਜਰਾ ਨੂੰ ਬਲਾਕ ਸਮਰਾਲਾ ਦਾ ਮੀਤ ਪ੍ਰਧਾਨ ਅਤੇ ਦਲਜੀਤ ਸਿੰਘ ਊਰਨਾ ਨੂੰ ਬਲਾਕ ਜਨਰਲ ਸਕੱਤਰ ਚੁਣਿਆ ਗਿਆ।

Advertisement

Advertisement