For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ: ਔਰਤਾਂ ਅਤਿਵਾਦੀਆਂ ਦੀਆਂ ਬਣੀਆਂ ‘ਢਾਲ’, ਫ਼ੌਜ ਨੇ ਸ਼ਾਂਤੀ ਬਹਾਲੀ ’ਚ ਮਦਦ ਦੀ ਕੀਤੀ ਅਪੀਲ

08:08 PM Jun 29, 2023 IST
ਮਨੀਪੁਰ ਹਿੰਸਾ  ਔਰਤਾਂ ਅਤਿਵਾਦੀਆਂ ਦੀਆਂ ਬਣੀਆਂ ‘ਢਾਲ’  ਫ਼ੌਜ ਨੇ ਸ਼ਾਂਤੀ ਬਹਾਲੀ ’ਚ ਮਦਦ ਦੀ ਕੀਤੀ ਅਪੀਲ
Advertisement

ਇੰਫਾਲ, 27 ਜੂਨ

Advertisement

ਫੌਜ ਨੇ ਲੋਕਾਂ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜ ਵਿੱਚ ਔਰਤਾਂ ਜਾਣਬੁੱਝ ਕੇ ਸੜਕਾਂ ਨੂੰ ਰੋਕ ਰਹੀਆਂ ਹਨ ਅਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਵਿੱਚ ਅੜਿੱਕਾ ਪਾ ਰਹੀਆਂ ਹਨ। ਫੌਜ ਦੀ ‘ਸਪੀਅਰਜ਼ ਕੋਰ’ ਨੇ ਦੇਰ ਰਾਤ ਟਵਿੱਟਰ ‘ਤੇ ਕੁਝ ਅਜਿਹੀਆਂ ਘਟਨਾਵਾਂ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਗੈਰ-ਵਾਜਬ ਦਖਲਅੰਦਾਜ਼ੀ ਸੁਰੱਖਿਆ ਬਲਾਂ ਨੂੰ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਤੋਂ ਰੋਕਦੀ ਹੈ। ਇਹ ਬਿਆਨ ਇੰਫਾਲ ਪੂਰਬੀ ਜ਼ਿਲ੍ਹੇ ਦੇ ਇਥਮ ਪਿੰਡ ‘ਚ ਫੌਜ ਅਤੇ ਔਰਤਾਂ ਦੀ ਅਗਵਾਈ ਵਾਲੀ ਭੀੜ ਵਿਚਾਲੇ ਹੋਏ ਸੰਘਰਸ਼ ਦੇ ਦੋ ਦਿਨ ਬਾਅਦ ਆਇਆ ਹੈ, ਜਿਸ ਨਾਲ ਸੁਰੱਖਿਆ ਬਲਾਂ ਨੂੰ ਉਥੇ ਲੁਕੇ 12 ਅਤਿਵਾਦੀਆਂ ਨੂੰ ਜਾਣ ਦੇਣ ਲਈ ਮਜਬੂਰ ਹੋਣਾ ਪਿਆ।

Advertisement
Tags :
Advertisement
Advertisement
×