For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ: ਕੁੱਕੀ ਭਾਈਚਾਰੇ ਵੱਲੋਂ ਸ਼ਾਹ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ

09:45 PM Jun 23, 2023 IST
ਮਨੀਪੁਰ ਹਿੰਸਾ  ਕੁੱਕੀ ਭਾਈਚਾਰੇ ਵੱਲੋਂ ਸ਼ਾਹ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ
Advertisement

ਨਵੀਂ ਦਿੱਲੀ, 7 ਜੂਨ

Advertisement

ਮੁੱਖ ਅੰਸ਼

Advertisement

  • ਭਾਈਚਾਰੇ ਦੇ ਚਾਰ ਮੈਂਬਰਾਂ ਨੂੰ ਰਿਹਾਇਸ਼ ‘ਚ ਦਾਖ਼ਲੇ ਦੀ ਮਿਲੀ ਇਜਾਜ਼ਤ
  • ਬਾਕੀਆਂ ਨੂੰ ਜੰਤਰ-ਮੰਤਰ ਤਬਦੀਲ ਕੀਤਾ
  • ਪ੍ਰਦਰਸ਼ਨ ‘ਚ ਸ਼ਾਮਲ ਮਹਿਲਾਵਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅੇਰਬਾਜ਼ੀ

ਮਨੀਪੁਰ ਦੇ ਕੁੱਕੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਦੇ ਸਮੂਹ ਵੱਲੋਂ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਭਾਈਚਾਰੇ ਨੇ ਉੱਤਰ-ਪੂਰਬੀ ਰਾਜ ਵਿੱਚ ਜਾਰੀ ਹਿੰਸਾ ਦਾ ਵਿਰੋਧ ਕੀਤਾ। ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ‘ਕੁੱਕੀ ਜਾਨਾਂ ਬਚਾਓ’ ਦੇ ਸੁਨੇਹੇ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਅਤੇ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ‘ਚੋਂ ਚਾਰ ਜਣਿਆਂ ਨੂੰ ਮੀਟਿੰਗ ਲਈ ਗ੍ਰਹਿ ਮੰਤਰੀ ਦੀ ਰਿਹਾਇਸ਼ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਬਾਕੀਆਂ ਨੂੰ ਜੰਤਰ-ਮੰਤਰ ਵਿਖੇ ਤਬਦੀਲ ਕਰ ਦਿੱਤਾ।

ਮਨੀਪੁਰ ਵਿੱਚ ਪਿਛਲੇ ਇਕ ਮਹੀਨੇ ਤੋਂ ਜਾਰੀ ਨਸਲੀ ਹਿੰਸਾ ਵਿੱਚ 98 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ ਤੇ 310 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਸੂਬੇ ਵਿੱਚ ਚੱਲ ਰਹੇ 272 ਰਾਹਤ ਕੈਂਪਾਂ ਵਿੱਚ 37,450 ਲੋਕਾਂ ਨੇ ਪਨਾਹ ਲਈ ਹੈ। ਮੈਤੇਈ ਭਾਈਚਾਰੇ ਦੀ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਖਿਲਾਫ਼ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ ਦਿੱਤੇ ‘ਕਬਾਇਲੀ ਇਕਜੁੱਟਤਾ ਮਾਰਚ’ ਦੌਰਾਨ ਹਿੰਸਾ ਭੜਕ ਗਈ ਸੀ। -ਪੀਟੀਆਈ

ਮਨੀਪੁਰ: ਹਿੰਸਕ ਹਜੂਮ ਨੇ ਐਂਬੂਲੈਂਸ ਨੂੰ ਅੱਗ ਲਾਈ, ਮਾਂ-ਪੁੱਤ ਸਣੇ ਤਿੰਨ ਹਲਾਕ

ਕੋਲਕਾਤਾ: ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ ਵਿੱਚ ਹਜੂੁਮ ਨੇ ਇਕ ਐਂਬੂਲੈਂਸ ਨੂੰ ਅੱਗ ਲਾ ਦਿੱਤੀ, ਜਿਸ ਵਿੱਚ ਅੱਠ ਸਾਲਾ ਜ਼ਖ਼ਮੀ ਲੜਕੇ, ਉਸ ਦੀ ਮਾਂ ਤੇ ਇਕ ਹੋਰ ਰਿਸ਼ਤੇਦਾਰ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਸ਼ਾਮ ਨੂੰ ਇਰੋਏਸੇਂਬਾ ਦੀ ਦੱਸੀ ਜਾਂਦੀ ਹੈ। ਦੱਸ ਦੇਈਏ ਕਿ ਸ਼ੂਟ-ਆਊਟ ਦੌਰਾਨ ਨਾਬਾਲਗ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਮਾਂ ਤੇ ਇਕ ਹੋਰ ਰਿਸ਼ਤੇਵਾਰ ਐਂਬੂਲੈਂਸ ਵਿੱਚ ਉਹਨੂੰ ਇੰਫਾਲ ਸਥਿਤ ਹਸਪਤਾਲ ਲਿਜਾ ਰਹੇ ਸਨ। ਪੀੜਤਾਂ ਦੀ ਪਛਾਣ ਤੌਂਸਿੰਗ ਹੈਂਗਸਿੰਗ(8), ਉਸ ਦੀ 45 ਸਾਲਾ ਮਾਂ ਮੀਨਾ ਹੈਂਗਸਿੰਗ ਤੇ ਲਿਦੀਆ ਲੌਰੇਮਬਾਮ (37) ਵਜੋਂ ਦੱਸੀ ਗਈ ਹੈ। ਅਸਾਮ ਰਾਈਫਲਜ਼ ਦੇ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੈਂਪ, ਜਿੱਥੇ ਇਹ ਘਟਨਾ ਵਾਪਰੀ, ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਤੌਂਸਿੰਗ, ਜੋ ਆਦਿਵਾਸੀ ਲੜਕਾ ਸੀ, ਅਤੇ ਉਸ ਦੀ ਮੈਤੇਈ ਮਾਂ ਅਸਾਮ ਰਾਈਫਲਜ਼ ਦੇ ਕਾਂਗਚੁਪ ਵਿੱਚ ਲੱਗੇ ਰਾਹਤ ਕੈਂਪ ‘ਚ ਰਹਿ ਰਹੇ ਸਨ। ਇਸੇ ਦੌਰਾਨ ਇੰਫਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਨਸਲੀ ਹਿੰਸਾ ਦੇ ਝੰਬੇ ਮਨੀਪੁਰ ‘ਚੋਂ ਅੱਜ 57 ਹਥਿਆਰ, 318 ਗੋਲੀਆਂ ਤੇ ਪੰੰਜ ਬੰਬ ਬਰਾਮਦ ਹੋਏ ਹਨ। ਇਹ ਦਾਅਵਾ ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਕੀਤਾ ਹੈ। ਮਨੀਪੁਰ ਦੇ ਪੰਜ ਪਹਾੜੀ ਜ਼ਿਲ੍ਹਿਆਂ ਵਿੱਚ ਕਰਫਿਊ ‘ਚ 12 ਘੰਟੇ ਜਦੋਂਕਿ ਗੁਆਂਢੀ ਜ਼ਿਲ੍ਹਿਆਂ ਵਿੱਚ 8 ਤੋਂ 10 ਘੰਟੇ ਦੀ ਢਿੱਲ ਦਿੱਤੀ ਗਈ ਹੈ। -ਪੀਟੀਆਈ

ਕਾਂਗਰਸ ਨੇ ਪ੍ਰਧਾਨ ਮੰਤਰੀ ਦੀ ਚੁੱਪੀ ‘ਤੇ ਸਵਾਲ ਉਠਾਏ

ਨਵੀਂ ਦਿੱਲੀ: ਕਾਂਗਰਸ ਨੇ ਮਨੀਪੁਰ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ‘ਤੇ ਸਵਾਲ ਉਠਾਏ ਹਨ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਜੇ ਵੀ ਖਾਮੋੋਸ਼’ ਕਿਉਂ ਹਨ ਤੇ ਉਹ ਅਜੇ ਤੱਕ ਮਨੀਪੁਰ ਕਿਉਂ ਨਹੀਂ ਗਏ ਤੇ ਉਨ੍ਹਾਂ ਸੁਲ੍ਹਾ-ਸਫਾਈ ਦੀ ਅਪੀਲ ਕਿਉਂ ਨਹੀਂ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਰਬ-ਪਾਰਟੀ ਵਫ਼ਦ ਨੂੰ ਮਨੀਪੁਰ ਫੇਰੀ ਲਈ ਹੱਲਾਸ਼ੇਰੀ ਕਿਉਂ ਨਹੀਂ ਦਿੱਤੀ। ਰਮੇਸ਼ ਨੇ ਟਵੀਟ ਕੀਤਾ, ”ਮਨੀਪੁਰ ਪਿਛਲੇ ਸੱਤ ਹਫ਼ਤਿਆਂ ਤੋਂ ਵੱਡੀ ਆਫ਼ਤ ਨਾਲ ਘਿਰਿਆ ਹੈ, ਜੋ ਘਟਦੀ ਨਜ਼ਰ ਨਹੀਂ ਆ ਰਹੀ। ਗ੍ਰਹਿ ਮੰਤਰੀ ਇਕ ਮਹੀਨਾ ਦੇਰੀ ਨਾਲ ਉਥੇ ਗਏ ਤੇ ਰਾਸ਼ਟਰ ਨੂੰ ਇਨ੍ਹਾਂ ਛੋਟੀਆਂ ਰਹਿਮਦਿਲੀਆਂ ਲਈ ਧੰਨਵਾਦੀ ਹੋਣਾ ਚਾਹੀਦਾ ਹੈ।” -ਪੀਟੀਆਈ

Advertisement
Advertisement