For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ: ਹਥਿਆਰ ਲੁੱਟਣ ਦੇ ਮਾਮਲੇ ’ਚ ਸੱਤ ਖ਼ਿਲਾਫ਼ ਦੋਸ਼ ਪੱਤਰ ਦਾਇਰ

08:03 AM Mar 04, 2024 IST
ਮਨੀਪੁਰ ਹਿੰਸਾ  ਹਥਿਆਰ ਲੁੱਟਣ ਦੇ ਮਾਮਲੇ ’ਚ ਸੱਤ ਖ਼ਿਲਾਫ਼ ਦੋਸ਼ ਪੱਤਰ ਦਾਇਰ
Advertisement

ਨਵੀਂ ਦਿੱਲੀ, 3 ਮਾਰਚ
ਸੀਬੀਆਈ ਨੇ ਮਨੀਪੁਰ ’ਚ ਫਿਰਕੂ ਹਿੰਸਾ ਦੌਰਾਨ ਬਿਸ਼ਨੂਪੁਰ ਥਾਣੇ ’ਚੋਂ ਹਥਿਆਰ ਤੇ ਗੋਲਾ-ਬਾਰੂਦ ਲੁੱਟਣ ਦੇ ਮਾਮਲੇ ’ਚ ਸੱਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੀਬੀਆਈ ਨੇ ਹਾਲ ਹੀ ਵਿੱਚ ਅਸਾਮ ਦੇ ਗੁਹਾਟੀ ’ਚ ਕਾਮਰੂਪ (ਮੈਟਰੋਪੋਲੀਟਨ) ਵਿੱਚ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਆਪਣਾ ਦੋਸ਼ ਪੱਤਰ ਦਾਇਰ ਕੀਤਾ। ਚਾਰਜਸ਼ੀਟ ਕੀਤੇ ਗਏ ਮੁਲਜ਼ਮਾਂ ’ਚ ਲੈਸ਼ਰਾਮ ਪ੍ਰੇਮ ਸਿੰਘ, ਖਮਕਚਾਮ ਧੀਰੇਨ ਉਰਫ਼ ਥਾਪਕਪਾ, ਮੋਰਿੰਗਥਮ ਆਨੰਦ ਸਿੰਘ, ਅਥੋਕਪਮ ਕਾਜੀਤ ਉਰਫ਼ ਕਿਸ਼ੋਰਜੀਤ, ਲਉਕਰਾਕਪਾਮ ਮਾਈਕਲ ਮਾਂਗਨਗਚਾ ਉਰਫ਼ ਮਾਈਕਲ, ਕੋਂਥੋਉਜਮ ਰੋਮੋਜੀਤ ਮੈਤੇਈ ਉਰਫ਼ ਰੋਮੋਜੀਤ ਅਤੇ ਕੇਸ਼ਰਾਮ ਜੌਹਨਸਨ ਉਰਫ਼ ਜੌਹਨਸਨ ਸ਼ਾਮਲ ਹਨ। ਹਜੂਮ ਨੇ ਪਿਛਲੇ ਸਾਲ ਤਿੰਨ ਅਗਸਤ ਨੂੰ ਬਿਸ਼ਨੂਪੁਰ ਦੇ ਨਾਰਾਨਸੀਨਾ ’ਚ ਸੈਕਿੰਡ ਇੰਡੀਆ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ਦੇ ਦੋ ਕਮਰਿਆਂ ’ਚੋਂ 300 ਤੋਂ ਵੱਧ ਹਥਿਆਰ, 19,800 ਕਾਰਤੂਸ ਅਤੇ ਹੋਰ ਸਾਮਾਨ ਲੁੱਟ ਲਿਆ ਸੀ। -ਪੀਟੀਆਈ

Advertisement

Advertisement
Author Image

Advertisement
Advertisement
×