ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ ਹਿੰਸਾ: ਸੀਬੀਆਈ 9 ਹੋਰ ਕੇਸਾਂ ਦੀ ਕਰੇਗੀ ਜਾਂਚ

03:15 PM Aug 13, 2023 IST

ਨਵੀਂ ਦਿੱਲੀ, 13 ਅਗਸਤ
ਸੀਬੀਆਈ ਮਨੀਪੁਰ ਹਿੰਸਾ ਨਾਲ ਸਬੰਧਤ ਨੌਂ ਹੋਰ ਕੇਸਾਂ ਦੀ ਜਾਂਚ ਕਰੇਗੀ। ਇਨ੍ਹਾਂ 9 ਨਵੇਂ ਕੇਸਾਂ ਨਾਲ ਸੀਬੀਆਈ ਦੀ ਜਾਂਚ ਅਧੀਨ ਕੇਸਾਂ ਦੀ ਕੁੱਲ ਗਿਣਤੀ 17 ਹੋ ਜਾਵੇਗੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੀ ਤਫ਼ਤੀਸ਼ ਇਨ੍ਹਾਂ 17 ਕੇਸਾਂ ਤੱਕ ਹੀ ਸੀਮਤ ਨਹੀਂ ਰਹੇਗੀ। ਮਹਿਲਾਵਾਂ ਖਿਲਾਫ਼ ਅਪਰਾਧ ਜਾਂ ਜਿਨਸੀ ਹਮਲੇ ਨਾਲ ਸਬੰਧਤ ਕੋਈ ਹੋਰ ਕੇਸ ਤਰਜੀਹੀ ਅਧਾਰ ’ਤੇ ਏਜੰਸੀ ਹਵਾਲੇ ਕੀਤਾ ਜਾਵੇਗਾ। ਸੀਬੀਆਈ ਨੇ ਹੁਣ ਤੱਕ ਅੱਠ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਮਨੀਪੁਰ ਵਿੱਚ ਦੋ ਮਹਿਲਾਵਾਂ ਦੀ ਨਗਨ ਪਰੇਡ ਦਾ ਕੇਸ ਵੀ ਸ਼ਾਮਲ ਹੈ। -ਪੀਟੀਆਈ

Advertisement

Advertisement