ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਅਗਵਾ ਕੀਤੇ ਦੋ ਨੌਜਵਾਨ ਰਿਹਾਅ ਹੋਣ ਮਗਰੋਂ ਇੰਫਾਲ ਪੁੱਜੇ

07:53 AM Oct 04, 2024 IST
ਇੰਫਾਲ ਵਿੱਚ ਥਾਣੇ ਦੇ ਬਾਹਰ ਖੜ੍ਹੇ ਰਿਹਾਅ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ। -ਫੋਟੋ: ਪੀਟੀਆਈ

ਇੰਫਾਲ, 3 ਅਕਤੂਬਰ
ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ਨੂੰ ਅਗਵਾ ਕੀਤੇ ਜਾਣ ਤੋਂ ਹਫ਼ਤੇ ਬਾਅਦ ਅੱਜ ਸਵੇਰੇ ਛੁਡਵਾ ਕੇ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਓਇਨਮ ਥੋਈਥੋਈ ਸਿੰਘ ਅਤੇ ਥੋਈਥੋਈਬਾ ਸਿੰਘ ਨੂੰ ਸਵੇਰੇ 5 ਵਜੇ ਦੇ ਕਰੀਬ ਗਮਗੀਪਾਈ ਨਾਕੇ ’ਤੇ ਕੰਗਪੋਕਪੀ ਦੇ ਐੱਸਪੀ ਨੂੰ ਸੌਂਪ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਸੂਬਾ ਪੁਲੀਸ ਅਤੇ ਅਸਾਮ ਰਾਈਫਲਜ਼ ਦੀ ਸੁਰੱਖਿਆ ਹੇਠ ਦੋਵੇਂ ਸੁਰੱਖਿਅਤ ਇੰਫਾਲ ਪਹੁੰਚੇ। ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਕਿਹਾ, ‘ਉਹ ਇਸ ਵੇਲੇ ਇੰਫਾਲ ਥਾਣੇ ਵਿੱਚ ਹਨ ਅਤੇ ਕੁਝ ਰਸਮੀ ਕਾਰਵਾਈਆਂ ਪੂਰੀਆਂ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਥਾਣੇ ਵਿੱਚ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ।’
ਪੁਲੀਸ ਅਨੁਸਾਰ 27 ਸਤੰਬਰ ਨੂੰ ਇਹ ਦੋਵੇਂ ਇੱਕ ਹੋਰ ਨੌਜਵਾਨ ਐੱਨ. ਜੌਹਨਸਨ ਸਿੰਘ ਨਾਲ ਇੰਫਾਲ ਪੱਛਮੀ ਜ਼ਿਲ੍ਹੇ ਦੇ ਨਿਊ ਕਿਥੇਲਮਾਨਬੀ ਵਿੱਚ ਕੇਂਦਰੀ ਬਲਾਂ ਵਿੱਚ ਭਰਤੀ ਲਈ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੀ ਜੀਡੀ ਭਰਤੀ ਪ੍ਰੀਖਿਆ ਦੇਣ ਗਏ ਸਨ ਪਰ ਕਾਂਗਪੋਕਪੀ ਜ਼ਿਲ੍ਹੇ ਵਿੱਚ ਉਹ ਰਸਤਾ ਭੁੱਲ ਗਏ। ਇਸ ਦੌਰਾਨ ਤਿੰਨਾਂ ਨੂੰ ਅਗਵਾ ਕਰ ਲਿਆ ਗਿਆ। ਜੌਨਸਨ ਨੂੰ ਫੌਜ ਨੇ ਛੁਡਵਾ ਕੇ ਪੁਲੀਸ ਹਵਾਲੇ ਕਰ ਦਿੱਤਾ ਪਰ ਬਾਕੀ ਦੋ ਨੌਜਵਾਨ ਹਥਿਆਰਬੰਦ ਵਿਅਕਤੀਆਂ ਦੀ ਕੈਦ ਵਿੱਚ ਰਹੇ। ਹੁਣ ਪੁਲੀਸ ਅਤੇ ਸੁਰੱਖਿਆ ਬਲਾਂ ਵੱਲੋਂ ਇਨ੍ਹਾਂ ਨੂੰ ਵੀ ਛੁਡਵਾ ਲਿਆ ਗਿਆ ਹੈ। -ਪੀਟੀਆਈ

Advertisement

Advertisement