ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਜਿਰੀਬਾਮ ’ਚ ਦੋ ਫਾਰਮ ਹਾਊਸ ਸਾੜੇ

07:36 AM Oct 21, 2024 IST

ਇੰਫਾਲ: ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਇੱਕ ਪਿੰਡ ਦੇ ਪ੍ਰਧਾਨ ਦੇ ਦੋ ਖਾਲੀ ਫਾਰਮ ਹਾਊਸ ਸਾੜ ਦਿੱਤੇ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲੰਘੀ ਰਾਤ ਨੁੰਗਖਲ ਇਲਾਕੇ ’ਚ ਵਾਪਰੀ। ਹਿਲਘਾਟ ਗ੍ਰਾਮ ਪੰਚਾਇਤ ਦੇ ਪ੍ਰਧਾਨ ਐੱਲ ਸੋਮੋਰੈਂਡਰੋ ਦੇ ਫਾਰਮ ਹਾਊਸਾਂ ਨੂੰ ਕਥਿਤ ਅਤਿਵਾਦੀਆਂ ਨੇ ਅੱਗ ਲਗਾ ਦਿੱਤੀ। ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਹਨ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੋਰੋਬੇਕਰਾ ਥਾਣੇ ਨੇੜੇ ਬੀਤੇ ਦਿਨ ਇੱਕ ਪਿੰਡ ’ਤੇ ਅਤਿਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਮਗਰੋਂ ਇਹ ਘਟਨਾ ਵਾਪਰੀ ਹੈ। ਇਸ ਨਸਲੀ ਹਿੰਸਾ ਦੌਰਾਨ ਹੁਣ ਤੱਕ ਦੋ ਸੌ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। -ਪੀਟੀਆਈ

Advertisement

ਥੌਬਲ ਜ਼ਿਲ੍ਹੇ ’ਚੋਂ ਹਥਿਆਰ ਤੇ ਅਸਲਾ ਬਰਾਮਦ

ਇਸੇ ਦੌਰਾਨ ਸੁਰੱਖਿਆ ਬਲਾਂ ਨੇ ਮਨੀਪੁਰ ਦੇ ਥੌਬਲ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਹੋਰ ਅਸਲਾ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਨੂੰ ਐੱਸਟੀਐੱਨਬੀਏ ਗੇਟ ਨੇੜੇ ਆਇਰਨ ਹਿੱਲ ’ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਇੱਕ 9 ਐੱਮਐੱਮ ਪਿਸਤੌਲ, ਚਾਰ ਹੈਂਡ ਗ੍ਰਨੇਡ, ਇੱਕ ਡੈਟੋਨੇਟਰ ਅਤੇ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਚਾਰ ਖਾਲੀ ਮੈਗਜ਼ੀਨ, ਛੇ ਖੋਲ੍ਹ ਅਤੇ ਇੱਕ ‘ਸਮੌਕ ਗ੍ਰਨੇਡ’ ਵੀ ਬਰਾਮਦ ਕੀਤਾ ਗਿਆ ਹੈ। -ਪੀਟੀਆਈ

Advertisement
Advertisement