For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਕਬਾਇਲੀ ਵਿਧਾਇਕਾਂ ਵੱਲੋਂ ਅਸਾਮ ਰਾਈਫਲਜ਼ ਨੂੰ ਨਾ ਹਟਾਉਣ ਦੀ ਮੰਗ

07:24 AM Aug 11, 2023 IST
ਮਨੀਪੁਰ  ਕਬਾਇਲੀ ਵਿਧਾਇਕਾਂ ਵੱਲੋਂ ਅਸਾਮ ਰਾਈਫਲਜ਼ ਨੂੰ ਨਾ ਹਟਾਉਣ ਦੀ ਮੰਗ
Advertisement

ਇੰਫਾਲ, 10 ਅਗਸਤ
ਮਨੀਪੁਰ ਦੇ ਦਸ ਕਬਾਇਲੀ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਸਾ ਦੀ ਮਾਰ ਝੱਲ ਰਹੇ ਸੂਬੇ ਵਿੱਚੋਂ ਅਸਾਮ ਰਾਈਫਲਜ਼ ਨੂੰ ਡਿਊਟੀ ਤੋਂ ਨਾ ਹਟਾਉਣ ਲਈ ਮੰਗ ਪੱਤਰ ਦਿੱਤਾ ਹੈ। ਦੱਸਣਯੋਗ ਹੈ ਕਿ ਮੈਤੇਈ ਫ਼ਿਰਕੇ ਦੇ 40 ਵਿਧਾਇਕਾਂ ਵੱਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅਸਾਮ ਰਾਈਫਲਜ਼ ਨੂੰ ਸੂਬੇ ’ਚੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਇਨ੍ਹਾਂ 40 ਵਿਧਾਇਕਾਂ ਨੇ ਪੱਤਰ ਵਿੱਚ ਕਿਹਾ ਕਿ ਸੂਬੇ ਵਿੱਚ ਸ਼ਾਂਤੀ ਤੇ ਸੁਰੱਖਿਆ ਦਾ ਮਾਹੌਲ ਬਣਾਉਣ ਲਈ ਫ਼ੌਜ ਹਟਾਉਣਾ ਜ਼ਰੂਰੀ ਹੈ। ਉਨ੍ਹਾਂ ਕੁਕੀ ਅਤਿਵਾਦੀ ਗੁੱਟਾਂ ਨਾਲ ਸਮਝੌਤੇ ਰੱਦ ਕਰਨ, ਸੂਬੇ ਵਿੱਚ ਐੱਨਆਰਸੀ ਲਾਗੂ ਕਰਨ ਤੇ ਖੁਦਮੁਖਤਿਆਰ ਜ਼ਿਲ੍ਹਾ ਕੌਂਸਿਲਾਂ ਨੂੰ ਮਜ਼ਬੂਤ ਬਣਾਉਣ ਦੀ ਮੰਗ ਕੀਤੀ। ਇਨ੍ਹਾਂ ਵਿਧਾਇਕਾਂ ਨੇ ਕੁਕੀ ਫ਼ਿਰਕੇ ਵੱਲੋਂ ਵੱਖ ਪ੍ਰਸ਼ਾਸਨ ਦੀ ਮੰਗ ਦਾ ਵਿਰੋਧ ਵੀ ਕੀਤਾ। ਦੂਜੇ ਪਾਸੇ, ਅੱਜ ਕਬਾਇਲੀ ਵਿਧਾਇਕਾਂ ਨੇ ਮੰਗ ਪੱਤਰ ਵਿੱਚ ਕਿਹਾ ਕਿ ਅਸਾਮ ਰਾਈਫਲਜ਼ ਦੇ ਜਵਾਨਾਂ ਵੱਲੋਂ ਦੋਵਾਂ ਫ਼ਿਰਕਿਆਂ ਵਿੱਚ ਸ਼ਾਂਤੀ ਕਾਇਮ ਕਰਨ ਲਈ ਆਪਣੀ ਜ਼ਿੰਦਗੀ ਜ਼ੋਖਮ ਵਿੱਚ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸਭ ਤੋਂ ਪੁਰਾਣਾ ਨੀਮ ਸੁਰੱਖਿਆ ਬਲ ਅਸਾਮ ਰਾਈਫਲਜ਼ ਅੰਦਰੂਨੀ ਤੇ ਬਾਹਰੀ ਪੱਧਰ ’ਤੇ ਮੁਲਕ ਦੀ ਸੁਰੱਖਿਆ ਕਰ ਰਿਹਾ ਹੈ। -ਪੀਟੀਆਈ

Advertisement

ਮਹਿਲਾ ਵੱਲੋਂ ਸਮੂਹਿਕ ਜਬਰ-ਜਨਾਹ ਦੀ ਸ਼ਿਕਾਇਤ

ਇੰਫਾਲ: ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ਦੇ ਇੱਕ 37 ਸਾਲਾ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਬੀਤੀ 3 ਮਈ ਨੂੰ ਉਸਦੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ ਤੇ ਜਿਸ ਸਮੇਂ ਉਹ ਉੱਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਜਬਰ-ਜਨਾਹ ਕੀਤਾ। ਪੁਲੀਸ ਨੇ ਇਸ ਸਬੰਧ ’ਚ 9 ਅਗਸਤ ਨੂੰ ਬਿਸ਼ਨੂਪੁਰ ਮਹਿਲਾ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਸੀ ਜਦਕਿ ਅਗਲੇਰੀ ਜਾਂਚ ਲਈ ਇਹ ਕੇਸ ਹੁਣ ਚੂਰਾਚਾਂਦਪੁਰ ਪੁਲੀਸ ਸਟੇਸ਼ਨ ਭੇਜ ਦਿੱਤਾ ਗਿਆ ਹੈ।

ਮਨੀਪੁਰ ਦੇ ਕਬਾਇਲੀ ਵਿਦਿਆਰਥੀਆਂ ਨੇ ਰੈਲੀ ਕੱਢੀ

ਚੂਰਾਚਾਂਦਪੁਰ: ਇਸ ਦੌਰਾਨ ਸੂਬੇ ਵਿੱਚ ਵਾਪਰੀ ਹਿੰਸਾ ਦੇ ਸੌ ਦਿਨ ਪੂਰੇ ਹੋਣ ਮਗਰੋਂ ਜ਼ੋਮੀ ਸਟੂਡੈਂਟਸ’ਜ਼ ਫੈੱਡਰੇਸ਼ਨ, ਕੁਕੀ ਸਟੂਡੈਂਟਸ’ਜ਼ ਆਰਗੇਨਾਈਜੇਸ਼ਨ ਤੇ ਹਮਰ ਸਟੂਡੈਂਟਸ’ਜ਼ ਐਸੋਸੀਏਸ਼ਨ ਨੇ ਅੱਜ ਚੂਰਾਚਾਂਦਪੁਰ ਕਸਬੇ ਵਿੱਚ ਇੱਕ ਰੈਲੀ ਕੱਢੀ। ਪ੍ਰਤੱਖਦਰਸ਼ੀਆਂ ਮੁਤਾਬਕ ਵਿਦਿਆਰਥੀਆਂ ਨੇ ਹਿੰਸਾ ਰੋਕਣ ਲਈ ਪਿੰਡ ਦੇ ਰੱਖਿਆ ਗਾਰਡਾਂ ਵੱਲੋਂ ਕੀਤੇ ਗਏ ਵਿਰੋਧ ਦੀ ਸ਼ਲਾਘਾ ਕੀਤੀ। ਜੇਐੱਸਐੱਫ ਦੇ ਇੱਕ ਮੈਂਬਰ ਨੇ ਕਿਹਾ ਕਿ ਹਮਲਾਵਰਾਂ ਦਾ ਮੁਕਾਬਲਾ ਕਰਨ ਵਾਲੇ ਕਬਾਇਲੀ ਭਾਈਚਾਰੇ ਦੇ ਮਾਰੇ ਗਏ ਲੋਕਾਂ ਨੂੰ ਅੱਜ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੁਕੀ-ਜ਼ੋ ਕਬਾਇਲੀ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਹ ਚੁੱਪ ਹੋ ਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਵੱਖਰੇ ਪ੍ਰਸ਼ਾਸਨ ਦੀ ਮੰਗ ਸੰਨ 1960 ਦੇ ਸਮਿਆਂ ਤੋਂ ਕੀਤੀ ਜਾ ਰਹੀ ਤੇ ਕਬਾਇਲੀ ਗੈਰ-ਕਾਨੂੰਨੀ ਪਰਵਾਸੀ ਨਹੀਂ ਹਨ। ਵਿਦਿਆਰਥੀ ਜਥੇਬੰਦੀ ਨੇ ਦੱਸਿਆ ਕਿ ਇਸ ਮੌਕੇ ਇੱਕ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਉਧਰ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਕਰਾਮ ਇਬੋਬੀ ਸਿੰਘ ਨੇ ਸੂਬੇ ਵਿੱਚ ਚੱਲ ਰਿਹਾ ਫ਼ਿਰਕੂ ਤਣਾਅ ਖ਼ਤਮ ਕਰਨ ਲਈ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਸੱਦਣ ਦੀ ਮੰਗ ਕੀਤੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×