For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਪਲਾਟ ਦੀ ਸਫ਼ਾਈ ਨੂੰ ਲੈ ਕੇ ਗੋਲੀਆਂ ਚੱਲੀਆਂ; ਤਿੰਨ ਹਲਾਕ

07:01 AM Oct 03, 2024 IST
ਮਨੀਪੁਰ  ਪਲਾਟ ਦੀ ਸਫ਼ਾਈ ਨੂੰ ਲੈ ਕੇ ਗੋਲੀਆਂ ਚੱਲੀਆਂ  ਤਿੰਨ ਹਲਾਕ
Advertisement

* ਮ੍ਰਿਤਕਾਂ ’ਚ ਮਨੀਪੁਰ ਰਾਈਫਲਜ਼ ਦਾ ਜਵਾਨ ਵੀ ਸ਼ਾਮਲ
* ਦੋਵੇਂ ਧਿਰਾਂ ਦੇ ਵਿਅਕਤੀ ਨਾਗਾ ਭਾਈਚਾਰੇ ਨਾਲ ਹਨ ਸਬੰਧਤ

Advertisement

ਇੰਫਾਲ, 2 ਅਕਤੂਬਰ
ਇੰਫਾਲ ਜ਼ਿਲ੍ਹੇ ਦੇ ਉਖਰੁਲ ਕਸਬੇ ਵਿੱਚ ‘ਸਵੱਛਤਾ ਮੁਹਿੰਮ’ ਤਹਿਤ ਇੱਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਡਿਊਟੀ ’ਤੇ ਤਾਇਨਾਤ ਮਨੀਪੁਰ ਰਾਈਫਲਜ਼ ਦੇ ਜਵਾਨ ਸਣੇ ਤਿੰਨ ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਵਾਪਰੀ ਇਸ ਘਟਨਾ ’ਚ ਪੰਜ ਜਣੇ ਜ਼ਖਮੀ ਵੀ ਹੋਏ ਹਨ ਤੇ ਘਟਨਾ ਦੇ ਇੱਕ ਦਿਨ ਬਾਅਦ ਅੱਜ ਕਸਬੇ ’ਚ ਕੁਝ ਪਾਬੰਦੀਆਂ ਆਇਦ ਕਰਨ ਸਣੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਅਧਿਕਾਰੀਆਂ ਮੁਤਾਬਕ ਦੋਵੇਂ ਧਿਰਾਂ ਦੇ ਵਿਅਕਤੀ ਨਾਗਾ ਭਾਈਚਾਰੇ ਨਾਲ ਸਬੰਧਤ ਹਨ ਪਰ ਵੱਖ ਵੱਖ ਪਿੰਡਾਂ ਦੇ ਵਸਨੀਕ ਹਨ, ਜਿਨ੍ਹਾਂ ਵੱਲੋਂ ਜ਼ਮੀਨ ’ਤੇ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਵਾਧੂ ਬਲ ਜ਼ਿਲ੍ਹੇ ’ਚ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਕ ਝਗੜਾ ਸ਼ੁਰੂ ਹੋਣ ਮਗਰੋਂ ਕਈ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਜਣੇ ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਸ਼ਾਮਲ ਵੌਰਿੰਨਮੀ ਥੁਰਮਾ ਸੂਬਾ ਸਰਕਾਰ ਦੀ ਮਨੀਪੁਰ ਰਾਈਫਲਜ਼ ਦਾ ਜਵਾਨ ਸੀ ਅਤੇ ਡਿਊਟੀ ਤਹਿਤ ਉੱਥੇ ਤਾਇਨਾਤ ਸੀ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਖਰੁਲ ਦੇ ਐੱਸਡੀਐੱਮ ਨੇ ਕਿਹਾ ਕਿ ਉਕਤ ਘਟਨਾ ਮਗਰੋਂ ਅੱਜ ਤੋਂ ਆਇਦ ਪਾਬੰਦੀਆਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ। -ਪੀਟੀਆਈ

Advertisement

Advertisement
Author Image

joginder kumar

View all posts

Advertisement